- ਕੌਂਸਲ ਨੇ ਮਹਿੰਗੀਆਂ ਕਾਰਾਂ, ਸਪੋਰਟਸ ਯੂਟੀਲਿਟੀ ਵਹੀਕਲ (ਐਸ.ਯੂ.ਵੀ.) ਤੇ ਦਰਮਿਆਨੀਆਂ ਕਾਰਾਂ 'ਤੇ ਕਰ 2 ਤੋਂ 7 ਫ਼ੀਸਦੀ ਤਕ ਵਧਾਉਣ ਦਾ ਫੈਸਲਾ ਕੀਤਾ ਹੈ।
- ਦੂਜੇ ਪਾਸੇ ਕੌਂਸਲ ਨੇ ਖਾਦੀ ਗ੍ਰਾਮ ਉਦਯੋਗ ਕੇਂਦਰਾਂ ਤੋਂ ਵੇਚੇ ਜਾਣ ਵਾਲੇ ਖਾਦੀ ਦੇ ਕੱਪੜੇ ਨੂੰ ਜੀ.ਐਸ.ਟੀ. ਤੋਂ ਮੁਕਤ ਕਰ ਦਿੱਤਾ ਹੈ, ਜਦਕਿ ਮਿੱਟੀ ਦੀਆਂ ਮੂਰਤੀਆਂ, ਧੂਫ-ਅਗਰਬੱਤੀ, ਰਬੜ ਬੈਂਡ, ਰੇਨ ਕੋਟ ਵਰਗੀਆਂ 30 ਵਸਤੂਆਂ 'ਤੇ ਜੀ.ਐਸ.ਟੀ. ਦਰ ਘੱਟ ਕਰ ਦਿੱਤੀ ਗਈ ਹੈ।
- ਹੈਦਰਾਬਾਦ ਕੌਂਸਲ ਦੀ 21ਵੀਂ ਬੈਠਕ ਵਿੱਚ ਪੈਟਰੈਲ ਤੇ ਡੀਜ਼ਲ ਦੀਆਂ ਛੋਟੀਆਂ ਕਾਰਾਂ 'ਤੇ ਕਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਛੋਟੀਆਂ ਕਾਰਾਂ 'ਤੇ ਕਰ ਤੇ ਸੈੱਸ ਮਿਲਾ ਕੇ 29 ਤੇ 31 ਫ਼ੀਸਦੀ ਟੈਕਸ ਹੋਵੇਗਾ।
- ਦੂਜੇ ਪਾਸੇ ਦਰਮਿਆਨੇ ਆਕਾਰ ਦੀਆਂ ਕਾਰਾਂ 'ਤੇ ਕੁੱਲ ਜੀ.ਐਸ.ਟੀ. 43 ਫ਼ੀਸਦੀ ਦੀ ਥਾਂ 'ਤੇ 45 ਫ਼ੀਸਦ ਹੋਵੇਗਾ ਤੇ ਵੱਡੀਆਂ ਕਾਰਾਂ 'ਤੇ ਟੈਕਸ 43 ਫ਼ੀਸਦੀ ਦੀ ਥਾਂ 'ਤੇ 48 ਫ਼ੀਸਦ ਲਾਗੂ ਹੋਵੇਗਾ।
- ਇਸ ਤੋਂ ਇਲਾਵਾ ਐਸ.ਯੂ.ਵੀਜ਼. 'ਤੇ 7 ਫ਼ੀਸਦ ਟੈਕਸ ਵਧਣ ਨਾਲ 50 ਫ਼ੀਸਦੀ ਹੋ ਗਿਆ ਹੈ। ਹਾਲਾਂਕਿ, ਜੇਕਰ ਤੁਸੀਂ ਹਾਈਬ੍ਰਿਡ ਕਾਰ ਖਰੀਦਦੇ ਹੋ ਤਾਂ ਤੁਹਾਨੂੰ ਕੁੱਲ ਟੈਕਸ ਛੋਟੀਆਂ ਕਾਰਾਂ ਦੇ ਬਰਾਬਰ ਯਾਨੀ ਕਿ 43 ਫ਼ੀਸਦੀ ਕਰ ਅਦਾ ਕਰਨਾ ਹੋਵੇਗਾ।
ਵਸਤਾਂ ਦੀ ਸੂਚੀ ਜਿਨ੍ਹਾਂ 'ਤੇ ਜੀ.ਐਸ.ਟੀ. ਦਰ ਤਬਦੀਲ ਕੀਤੀ ਗਈ ਹੈ:
ਬੈਠਕ ਵਿੱਚ ਵਪਾਰੀਆਂ ਦਰਪੇਸ਼ ਜੀ.ਐਸ.ਟੀ. ਰਿਟਰਨ ਭਰਨ ਵਿੱਚ ਆ ਰਹੀਆਂ ਸਮੱਸਿਆਵਾਂ ਕਾਰਨ ਇਸ ਦੀ ਮਿਆਦ ਵਧਾ ਦਿੱਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਦਿਨਾਂ ਵਿੱਚ ਮੁਸ਼ਕਲਾਂ ਆਉਣਾ ਸੁਭਾਵਕ ਹੈ। ਉਨ੍ਹਾਂ ਉਮੀਦ ਕੀਤੀ ਕਿ ਭਵਿੱਖ ਵਿੱਚ ਇਹ ਦਿੱਕਤਾਂ ਦੂਰ ਹੋ ਜਾਣਗੀਆਂ। ਬੈਠਕ ਵਿੱਚ ਜੀ.ਐਸ.ਟੀ. ਰਿਟਰਨ ਭਰਨ ਦਾ ਅੰਤਮ ਦਿਨ 10 ਅਕਤੂਬਰ ਤੈਅ ਕਰਨ ਦਾ ਐਲਾਨ ਕੀਤਾ ਹੈ।