ਨਵੀਂ ਦਿੱਲੀ/ਅਹਿਮਦਾਬਾਦ: ਬੀਜੇਪੀ ਦੇ ਕਈ ਵੱਡੇ ਨੇਤਾਵਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਇਸ ਵਾਰ ਚੋਣ ਨਹੀਂ ਲੜਣ ਜਾ ਰਹੇ। ਬੀਜੇਪੀ ਦੀ 6ਵੀਂ ਤੇ ਆਖਰੀ ਲਿਸਟ 'ਚ ਉਨ੍ਹਾਂ ਦਾ ਨਾਂ ਨਹੀਂ ਹੈ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਕਰੀਬੀ ਭੁਪਿੰਦਰ ਪਟੇਲ ਨੂੰ ਟਿਕਟ ਦਿੱਤਾ ਗਿਆ ਹੈ।
ਇਸ ਵੇਲੇ ਆਨੰਦੀਬੇਨ ਪਟੇਲ ਘਟਲੋਡਿਆ ਸੀਟ ਤੋਂ ਐਮਐਲਏ ਹਨ। ਕੱਲ੍ਹ ਅਜਿਹੀਆਂ ਖਬਰਾਂ ਆਈਆਂ ਸੀ ਕਿ ਆਨੰਦੀਬੇਨ ਪਟੇਲ ਵਿਧਾਨ ਸਭਾ ਦਾ ਚੋਣ ਲੜਣਗੇ, ਕਿਉਂਕਿ ਉਨ੍ਹਾਂ ਕਿਹਾ ਸੀ ਕਿ ਪਾਰਟੀ ਜੋ ਕਹੇਗੀ, ਉਹ ਮਨਜ਼ੂਰ ਹੋਵੇਗਾ। ਬੀਜੇਪੀ ਨੇ ਆਨੰਦੀਬੇਨ ਨੂੰ ਮਨਾਉਣ ਦੀ ਜ਼ਿੰਮੇਵਾਰੀ ਓਮ ਮਾਥੁਰ ਤੇ ਰਾਸ਼ਟਰੀ ਸੰਗਠਨ ਮੰਤਰੀ ਰਾਮਲਾਲ ਦਿੱਤੀ ਸੀ।
ਬੀਜੇਪੀ ਦੀ ਆਖਰੀ ਲਿਸਟ 'ਚ 34 ਉਮੀਦਵਾਰਾਂ ਦੇ ਨਾਂ ਹਨ। ਅਮਿਤ ਸ਼ਾਹ ਦੀ ਸੀਟ ਨਾਰਾਇਣਪੁਰ ਤੋਂ ਕੌਸ਼ਿਕ ਭਾਈ ਪਟੇਲ ਨੂੰ ਟਿਕਟ ਦਿੱਤੀ ਗਈ ਹੈ। ਇਸ ਲਿਸਟ 'ਚ 12 ਵਿਧਾਇਕਾਂ ਨੂੰ ਟਿਕਟ ਮਿਲੀ ਹੈ। ਗੁਜਰਾਤ 'ਚ 9 ਤੇ 14 ਦਸੰਬਰ ਨੂੰ ਵੋਟਿੰਗ ਹੋਵੇਗੀ।
ਸਾਲ 2014 'ਚ ਜਦ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭੀ ਤਾਂ ਆਨੰਦੀਬੇਨ ਨੂੰ ਗੁਜਰਾਤ ਦਾ ਸੀਐਮ ਬਣਾਇਆ ਗਿਆ ਸੀ। ਪਾਟੀਦਾਰਾਂ ਦੇ ਗੁੱਸੇ ਤੋਂ ਬਾਅਦ ਉਨ੍ਹਾਂ ਨੂੰ ਕੁਰਸੀ ਛੱਡਣੀ ਪਈ ਸੀ। ਉਹ 22 ਮਈ, 2014 ਤੋਂ 7 ਅਗਸਤ, 2016 ਤੱਕ ਗੁਜਰਾਤ ਦੀ ਮੁੱਖ ਮੰਤਰੀ ਰਹੇ। ਉਸ ਤੋਂ ਬਾਅਦ ਵਿਜੇ ਰੁਪਾਣੀ ਨੂੰ ਸੱਤਾ ਦਿੱਤੀ ਗਈ। ਆਨੰਦੀਬੇਨ ਦਾ ਚੋਣ ਜੰਗ ਤੋਂ ਬਾਹਰ ਹੋਣਾ ਬੀਜੇਪੀ ਲਈ ਬੁਰੀ ਖਬਰ ਹੈ। ਇਸ ਵੇਲੇ ਸੂਬੇ ਦੇ ਪਟੇਲ ਵੀ ਬੀਜੇਪੀ ਤੋਂ ਖਾਸੇ ਨਰਾਜ਼ ਹਨ। ਇਸ ਦਾ ਖਾਮਿਆਜ਼ਾ ਬੀਜੇਪੀ ਨੂੰ ਚੁੱਕਣਾ ਪੈ ਸਕਦਾ ਹੈ।