ਨਵੀਂ ਦਿੱਲੀ: ਗੁਜਰਾਤ ਦੇ ਸੂਰਤ ਵਿੱਚ ਇੱਕ ਵਾਰ ਫਿਰ ਡਾਇਮੰਡ ਕਿੰਗ ਸਾਵਜੀ ਢੋਲਕੀਆ ਦਾ ਦੀਵਾਲੀ ਬੋਨਸ ਇੱਕ ਵਾਰ ਫਿਰ ਚਰਚਾ ਵਿੱਚ ਹੈ। ਹਰ ਸਾਲ ਦੇ ਵਾਂਗ ਇਸ ਸਾਲ ਵੀ ਸਾਵਜੀ ਭਾਈ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਵਜੋਂ ਕਾਰ ਦਿੱਤੀ ਹੈ। ਕਾਰਾਂ, 10-20 ਜਾਂ 100 ਨਹੀਂ, ਬਲਕਿ 600 ਕਾਰਾਂ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮਾਰੂਤੀ ਸਿਲੇਰੀਓ ਤੇ ਰਿਨੌਲਟ ਕਵਿੱਡ ਜਿਹੀਆਂ ਕਾਰਾਂ ਸ਼ਾਮਲ ਹਨ।


ਸੂਰਤ ਦੇ ਹੀਰਾ ਕਾਰੋਬਾਰੀ ਸਾਵਜੀ ਭਾਈ ਢੋਲਕੀਆ ਇਸ ਤੋਂ ਪਹਿਲਾਂ ਵੀ ਆਪਣੇ ਮੁਲਾਜ਼ਮਾਂ ਨੂੰ ਕਾਰਾਂ, ਮਕਾਨ ਤੇ ਗਹਿਣੇ ਗਿਫ਼ਟ ਦੇ ਚੁੱਕੇ ਹਨ। ਸੂਰਤ ਸਮੇਤ ਦੇਸ਼ ਵਿਦੇਸ਼ ਵਿੱਚ ਹਰੇ ਕ੍ਰਿਸ਼ਣ ਡਾਇਮੰਡ ਐਕਸਪੋਰਟ ਕੰਪਨੀ ਦੇ ਨਾਂ ਤੋਂ ਹੀਰੇ ਦਾ ਕਾਰੋਬਾਰ ਕਰਨ ਵਾਲੇ ਸਾਵਜੀ ਭਾਈ ਇਸ ਵਾਰ ਆਪਣੇ ਹੀਰਾ ਮੁਲਜ਼ਮਾਂ ਨੂੰ ਕਾਰ ਦੀ ਚਾਬੀ ਗਿਫ਼ਟ ਕਰਨਗੇ।



ਢੋਲਕੀਆ ਦੀ ਡਾਇਮੰਡ ਐਕਸਪੋਰਟ ਕੰਪਨੀ ਵਿੱਚ ਤਕਰੀਬਨ 5500 ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਟਰਨਓਵਰ 6,000 ਕਰੋੜ ਰੁਪਏ ਹੈ। ਇਹੋ ਹੀਰਾ ਕਾਰੋਬਾਰੀ ਆਪਣੇ ਤਕਰੀਬਨ 1,200 ਮੁਲਾਜ਼ਮਾਂ ਨੂੰ ਕਾਰ, ਫਲੈਟ ਤੇ ਗਹਿਣੇ ਆਦਿ ਤੋਹਫ਼ੇ ਵਜੋਂ ਦੇਣ ਤੋਂ ਬਾਅਦ ਚਰਚਾ ਵਿੱਚ ਆਏ ਹਨ। ਇਸ ਤੋਂ ਬਾਅਦ ਉਨ੍ਹਾਂ 1,700 ਕਰਚਾਰੀਆਂ ਨੂੰ ਕਾਰਾਂ, ਘਰ ਤੇ ਗਹਿਣੇ ਤੋਹਫ਼ੇ ਵਜੋਂ ਦਿੱਤੇ ਸਨ ਤੇ ਹੁਣ ਮੁਲਾਜ਼ਮਾਂ ਨੂੰ 600 ਕਾਰਾਂ ਦਿਵਾਲੀ ਤੋਹਫ਼ੇ ਵਜੋਂ ਦੇ ਰਹੇ ਹਨ।