Rape And Murder Case : ਗੁਜਰਾਤ ਦੇ ਸੂਰਤ ਦੀ ਵਿਸ਼ੇਸ਼ ਅਦਾਲਤ ਨੇ 20 ਮਹੀਨਿਆਂ ਦੀ ਨਵਜੰਮੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਇਸ ਮਾਮਲੇ ਵਿੱਚ 23 ਸਾਲਾ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਫਰਵਰੀ ਮਹੀਨੇ ਦਾ ਹੈ।

 

ਇਸਮਾਈਲ ਉਰਫ਼ ਇਸਮਾਈਲ ਯੂਸਫ਼ ਹਜਾਤ ਨੂੰ ਸੋਮਵਾਰ (31 ਜੁਲਾਈ) ਨੂੰ ਜੱਜ ਸ਼ੰਕੁੰਤਲਾ ਸੋਲੰਕੀ ਨੇ ਅਪਰਾਧ ਦੇ ਲਈ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਇਸਮਾਈਲ ਨੂੰ ਆਈਪੀਸੀ ਦੀਆਂ ਧਾਰਾਵਾਂ 302 (ਕਤਲ) ਅਤੇ 376ਏਬੀ (12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ) ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਹੈ।

 

ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ


ਇਸ ਦੇ ਨਾਲ ਹੀ ਅਦਾਲਤ ਨੇ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਦਾ ਨੋਟਿਸ ਲੈਂਦਿਆਂ ਦੋਸ਼ੀ ਨੂੰ 10 ਲੱਖ ਰੁਪਏ ਉਸ ਦੇ ਪਰਿਵਾਰ ਨੂੰ ਦੇਣ ਦਾ ਹੁਕਮ ਦਿੱਤਾ ਹੈ। ਐਡਵੋਕੇਟ ਸੁਖਦਾਵਾਲਾ ਨੇ ਦੱਸਿਆ ਕਿ ਲੜਕੀ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਢਿੱਡ 'ਤੇ ਵੀ ਕੱਟਣ ਦੇ ਨਿਸ਼ਾਨ ਸਨ।


ਬੱਚੀ ਦੇ ਪਿਤਾ ਨੂੰ ਜਾਣਦਾ ਸੀ ਦੋਸ਼ੀ

ਪੀੜਤ ਧਿਰ ਅਨੁਸਾਰ ਇਸਮਾਈਲ ਲੜਕੀ ਦੇ ਪਿਤਾ ਨੂੰ ਜਾਣਦਾ ਸੀ। 27 ਫਰਵਰੀ ਨੂੰ ਉਹ ਨਾਸ਼ਤਾ ਖਰੀਦਣ ਦੇ ਬਹਾਨੇ ਲੜਕੀ ਨੂੰ ਆਪਣੇ ਨਾਲ ਲੈ ਗਿਆ। ਇਸਮਾਇਲ ਦੇ ਵਾਪਸ ਨਾ ਆਉਣ 'ਤੇ ਲੜਕੀ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਗਏ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

 

ਕਈ ਘੰਟਿਆਂ ਬਾਅਦ ਮਿਲੀ ਲੜਕੀ ਦੀ ਲਾਸ਼

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਈ ਘੰਟਿਆਂ ਬਾਅਦ ਲੜਕੀ ਦੀ ਲਾਸ਼ ਕਪਲੇਠਾ ਪਿੰਡ ਵਿੱਚ ਇੱਕ ਖਾਲੀ ਪਈ ਇਮਾਰਤ ਦੇ ਪਿੱਛੇ ਇੱਕ ਝੀਲ ਕੋਲ ਮਿਲੀ ਅਤੇ ਇਸਮਾਇਲ ਲਾਪਤਾ ਸੀ। ਪੁਲਿਸ ਨੇ ਸੂਰਤ ਦੇ ਨੇੜੇ ਇੱਕ ਪਿੰਡ ਵਿੱਚ ਉਸ ਦਾ ਪਤਾ ਲਗਾਇਆ ਅਤੇ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ 28 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 



 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ