ਗੁਰਦਾਸਪੁਰ: ਇੱਥੋਂ ਦੇ ਸ਼੍ਰੀਹਰਗੋਬਿੰਦਪੁਰਾ ਦੇ ਪਿੰਡ ਸੁੱਖਾ ਚਿੜਾ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਗੁੰਡਾਗਰਦੀ ਦਿਖਾਉਂਦਿਆਂ ਕਥਿਤ ਤੌਰ 'ਤੇ ਬਜ਼ੁਰਗ ਵਿਅਕਤੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਤੇ ਬਿਰਧ ਦੀ ਪਰਿਵਾਰ ਸਮੇਤ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਆਪਣੇ ਇਸ ਬਹਾਦਰੀ ਭਰੇ ਕਾਰਨਾਮੇ 'ਤੇ ਇੰਨਾ ਫਖ਼ਰ ਮਹਿਸੂਸ ਕਰ ਰਹੇ ਸਨ ਕਿ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਆਪ ਹੀ ਸਾਂਝੀ ਕਰ ਦਿੱਤੀ, ਜੋ ਵਾਇਰਲ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਤਜਿੰਦਰਪਾਲ ਸਿੰਘ ਨਾਂ ਦੇ ਬਿਰਧ ਕਿਸਾਨ ਦੀ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ। ਅਦਾਲਤ ਤੋਂ ਇਸ ਜ਼ਮੀਨ 'ਤੇ ਸਟੇਅ ਵੀ ਮਿਲੀ ਹੋਈ ਹੈ। ਇੱਥੋਂ ਦੀ ਕਾਂਗਰਸੀ ਸਰਪੰਚ ਦੇ ਪਤੀ ਅਜੀਤ ਸਿੰਘ ਨੇ ਆਪਣੇ ਦਰਜਨਾਂ ਹਥਿਆਰਬੰਦ ਸਾਥੀਆਂ ਨਾਲ ਕਥਿਤ ਤੌਰ 'ਤੇ ਕਿਸਾਨ, ਉਸ ਦੇ ਪੁੱਤਰ ਆਦਿੱਤਿਆਵੀਰ ਤੇ ਭੈਣ ਨਾਲ ਕੁੱਟਮਾਰ ਕੀਤੀ। ਕਿਸਾਨ ਦਾ ਇਲਜ਼ਾਮ ਹੈ ਕਿ ਅਜੀਤ ਸਿੰਘ ਨੇ ਟਰੈਕਟਰ ਰਾਹੀਂ ਜ਼ਬਰਦਸਤੀ ਜ਼ਮੀਨ ਵੀ ਵਾਹੀ ਹੈ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਵਾਦਤ ਜ਼ਮੀਨ 'ਤੇ ਹਾਈਕੋਰਟ ਨੇ ਰੋਕ ਲਾਈ ਹੋਈ ਸੀ ਪਰ ਇੱਕ ਧਿਰ ਅਜੀਤ ਸਿੰਘ ਨੇ ਜ਼ਬਰਦਸਤੀ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਵੀਡੀਓ ਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਕਾਂਗਰਸੀ ਸਰਪੰਚ ਦੇ ਪਤੀ ਦਾ ਸ਼ਰਮਨਾਕ ਕਾਰਾ, ਪੱਗ ਨਾਲ ਬੰਨ੍ਹ ਪਰਿਵਾਰ ਸਣੇ ਕੁੱਟਿਆ ਬਜ਼ੁਰਗ
ਏਬੀਪੀ ਸਾਂਝਾ
Updated at:
28 Jun 2019 04:23 PM (IST)
ਕਿਸਾਨ ਦਾ ਇਲਜ਼ਾਮ ਹੈ ਕਿ ਅਜੀਤ ਸਿੰਘ ਨੇ ਟਰੈਕਟਰ ਰਾਹੀਂ ਜ਼ਬਰਦਸਤੀ ਜ਼ਮੀਨ ਵੀ ਵਾਹੀ ਹੈ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ।
- - - - - - - - - Advertisement - - - - - - - - -