ਰੋਹਤਕ: ਸੁਨਾਰੀਆ ਜੇਲ੍ਹ 'ਚ 20 ਸਾਲ ਦੀ ਕੈਦ ਭੁਗਤ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਉਸ ਦਾ ਪਰਿਵਾਰ ਮਿਲਣ ਪਹੁੰਚਿਆ। ਮਿਲਣ ਵਾਲਿਆਂ 'ਚ ਰਾਮ ਰਹੀਮ ਦੀ ਮਾਂ ਨਸੀਬ ਕੌਰ, ਬੇਟੀ ਅਮਰਪ੍ਰੀਤ, ਪੁੱਤਰ ਜਸਮੀਤ ਤੇ ਜਵਾਈ ਸਨਮੀਤ ਸ਼ਾਮਲ ਸਨ। ਚਾਰਾਂ ਨੇ ਤਕਰੀਬਨ 2 ਵਜੇ ਤੋਂ ਪੌਣੇ ਚਾਰ ਵਜੇ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ।
ਦੀਵਾਲੀ ਮੌਕੇ ਕੋਈ ਵੀ ਰਾਮ ਰਹੀਮ ਨੂੰ ਮਿਲਣ ਨਹੀਂ ਪਹੁੰਚਿਆ ਸੀ ਪਰ ਦੀਵਾਲੀ ਤੋਂ ਬਾਅਦ ਮਿਲਣੀ ਵਾਲੇ ਦਿਨ 4 ਮੈਂਬਰ ਜੇਲ੍ਹ ਪਹੁੰਚੇ। ਜਿਨ੍ਹਾਂ ਨੂੰ ਪੂਰੀ ਤਲਾਸ਼ੀ ਲਏ ਤੋਂ ਅੰਦਰ ਭੇਜਿਆ ਗਿਆ।
ਪੰਚਕੁਲਾ ਦੀ ਸੀਬੀਆਈ ਕੋਰਟ ਵੱਲੋਂ 25 ਅਗਸਤ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਆਪਣੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਕੱਟ ਰਿਹਾ ਹੈ।