ਪੜਚੋਲ ਕਰੋ

ਪੰਚਕੁਲਾ ਹਿੰਸਾ ਨੂੰ ਹੋਇਆ ਸਾਲ, ਜਾਣੋ ਕੀ ਹੈ ਰਾਮ ਰਹੀਮ ਦਾ ਜੇਲ੍ਹ ’ਚ ਮੌਜੂਦਾ ਹਾਲ

ਚੰਡੀਗੜ੍ਹ: ਅੱਜ ਯਾਨੀ 25 ਅਗਸਤ ਵਾਲੇ ਪੰਚਕੁਲਾ ਵਿੱਚ ਹਿੰਸਾ ਦੀ ਘਟਨਾ ਵਾਪਰੀ ਸੀ। ਇਸ ਹਿੰਸਾ ਦੌਰਾਨ ਹਾਲਾਤ ਕਾਬੂ ਕਰਨ ਲਈ ਸੁਰੱਖਿਆ ਬਲਾਂ ਦੀ ਗੋਲ਼ੀ ਨਾਲ ਕੁੱਲ 36 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਅੱਜ ਦੇ ਦਿਨ ਡੇਰਾ ਸਿਰਸਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਜੇਲ੍ਹ ਗਿਆ ਸੀ, ਜਿਸ ਦੇ ਬਾਅਦ ਬਾਬੇ ਦੇ ਪੈਰੋਕਾਰਾਂ ਨੇ ਪੰਚਕੁਲਾ ਵਿੱਚ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਘਟਨਾ ਨੂੰ ਅੱਜ ਇੱਕ ਸਾਲ ਬੀਤ ਗਿਆ ਹੈ, ਪਰ ਹੁਣ ਰਾਮ ਰਹੀਮ ਦਾ ਹਾਲ ਕਾਫੀ ਬੁਰਾ ਹੋ ਚੁੱਕਾ ਹੈ। ਇੱਕ ਸਾਲ ਬੀਤਣ ਬਾਅਦ ਜੇਲ੍ਹ ਵਿੱਚ ਸਾਧਵੀ ਨਾਲ ਬਲਾਤਕਾਰ ਦੀ ਸਜ਼ਾ ਕੱਟ ਰਹੇ ਬਾਬਾ ਰਾਮ ਰਹੀਮ ਦੀ ਹਾਲਤ ਖਸਤਾ ਦੱਸੀ ਜਾ ਰਹੀ ਹੈ। ਬਾਬੇ ਨੂੰ ਰੋਹਤਕ ਜੇਲ੍ਹ ਵਿੱਚ 28 ਅਗਸਤ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਾਣਕਾਰੀ ਮੁਤਾਬਕ ਕੈਦੀ ਨੰਬਰ 8647 ਬਾਬ ਰਾਮ ਰਹੀਮ ਨੂੰ 10 ਫੁੱਟ ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਉਸ ਨਾਲ 5 ਕੈਦ ਹੋਰ ਵੀ ਰਹਿੰਦੇ ਹਨ। ਖਾਣਾ-ਪੀਣਾ, ਨਹਾਉਣਾ ਤੇ ਪਖ਼ਾਨਾ ਸਭ ਇਸੇ ਬੈਰਕ ਵਿੱਚ ਹੀ ਹੁੰਦਾ ਹੈ।
  ਬਲਾਤਕਾਰੀ ਬਾਬੇ ਦੀ ਦਿਹਾੜੀ
ਦੱਸਿਆ ਜਾ ਰਿਹਾ ਹੈ ਕਿ ਬਾਬਾ ਰਾਮ ਰਹੀਮ ਜੇਲ੍ਹ ਵਿੱਚ ਰੋਜ਼ਾਨਾ ਦੋ ਘੰਟੇ ਕੰਮ ਵੀ ਕਰਦਾ ਹੈ ਜਿਸ ਲਈ ਉਸ ਨੂੰ ਰੋਜ਼ਾਨਾ 40 ਰੁਪਏ ਦਿਹਾੜੀ ਮਿਲਦੀ ਹੈ। ਅਦਾਲਤ ਦੇ ਫੈਸਲੇ ਮੁਤਾਬਕ ਬਾਬੇ ਦੇ ਸਾਰੇ ਬੈਂਕ ਖ਼ਾਤੇ ਸੀਲ ਕੀਤੇ ਗਏ ਹਨ ਜਦੋਂ ਸੀਲ ਹਟੇਗੀ ਤਾਂ ਜੇਲ੍ਹ ਦੀ ਸਾਰੀ ਕਮਾਈ ਬਾਬੇ ਦੇ ਖਾਤੇ ਵਿੱਚ ਪਾਈ ਜਾਏਗੀ। ਟਾਈਮ ਪਾਸ ਕਰਨ ਲਈ ਬਾਬਾ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਵੀ ਪੜ੍ਹਦਾ ਹੈ ਤੇ ਰਾਤ ਨੂੰ ਅੱਧਾ ਘੰਟਾ ਟੀਵੀ ’ਤੇ ਖਬਰਾਂ ਸੁਣਦਾ ਹੈ।
  ਬਦਲ ਗਈ ਬਾਬੇ ਦੀ ਸ਼ਕਲ-ਸੂਰਤ
ਬਾਬਾ ਰਾਮ ਰਹੀਮ ਦੀ ਅੱਧੀ ਤੋਂ ਵੱਧ ਦਾੜ੍ਹੀ ਚਿੱਟੀ ਹੋ ਚੁੱਕੀ ਹੈ। ਬਾਬਾ ਹੁਣ ਆਪਣੀ ਦਾੜ੍ਹੀ ਨੂੰ ਕਲਫ਼ ਵੀ ਨਹੀਂ ਕਰਦਾ।
  ਬਾਬੇ ਦਾ 14 ਕਿੱਲੋ ਵਜ਼ਨ ਘਟਿਆ
ਅੱਜ ਤੋਂ ਇੱਕ ਸਾਲ ਪਹਿਲਾਂ ਜਦੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜਾ ਸੀ ਤਾਂ ਉਸ ਦਾ ਵਜ਼ਨ 106 ਕਿੱਲੋ ਸੀ, ਜੋ ਹੁਣ ਘਟ ਕੇ 92 ਕਿੱਲੋ ਰਹਿ ਗਿਆ ਹੈ। ਯਾਨੀ ਬਾਬੇ ਦੇ ਵਜ਼ਨ ਵਿੱਚ 14 ਕਿੱਲੋ ਦੀ ਕਮੀ ਆਈ ਹੈ।
  ਸਿਹਤ 'ਚ ਸੁਧਾਰ
ਵਜ਼ਨ ਘਟਣ ਕਰਕੇ ਬਾਬਾ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਨਜ਼ਰ ਆਉਂਦਾ ਹੈ। ਉਸ ਦੇ ਹਾਈ ਬਲੱਡ ਪਰੈਸ਼ਰ ਤੇ ਸ਼ੂਗਰ ਦੇ ਰੋਗਾਂ ਵਿੱਚ ਵੀ ਕਾਫੀ ਸੁਧਾਰ ਆਇਆ ਹੈ। ਦਵਾਈ ਦੀ ਡੋਜ਼ ਵੀ ਪਹਿਲਾਂ ਨਾਲੋਂ ਅੱਧੀ ਤੋਂ ਵੀ ਘੱਟ ਹੋ ਗਈ ਹੈ। ਬਾਬਾ ਯੋਗਾ ਵੀ ਕਰਾਦ ਹੈ।
  ਹਨੀਪ੍ਰੀਤ ਨਾਲ ਮੁਲਾਕਾਤ ਨੂੰ ਤਰਸਿਆ ਬਾਬਾ
ਬਾਬਾ ਹਰ ਸੋਮਵਾਰ ਆਪਣੇ ਕਰੀਬੀਆਂ ਨਾਲ ਮੁਲਾਕਾਤ ਕਰਦਾ ਹੈ। ਕਰੀਬੀਆਂ ਲਈ 10 ਨਾਵਾਂ ਦੀ ਸੂਚੀ ਰੱਖੀ ਗਈ ਹੈ ਜਿਸ ਵਿੱਚ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ, ਹਾਲੇ ਤਕ ਹਨੀਪ੍ਰੀਤ ਨਾਲ ਉਸ ਦੀ ਮੁਲਾਕਾਤ ਨਹੀਂ ਕਰਵਾਈ ਗਈ  ਹੈ। ਸੁਰੱਖਿਆ ਦੇ ਮੱਦੇਨਜ਼ਰ ਬਾਬੇ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ। ਵੀਡੀਓ ਕਾਨਫਰੰਸਿਗ ਰਾਹੀਂ ਉਸ ਦੀ ਪੇਸ਼ੀ ਹੁੰਦੀ ਹੈ।
  ਕੀ ਖਾਂਦਾ ਰਾਮ ਰਹੀਮ
ਰਾਮ ਰਹੀਮ ਨੂੰ ਜੇਲ੍ਹ ਵਿੱਚ ਕੋਈ ਲੰਚ ਨਹੀਂ ਦਿੱਤਾ ਜਾਂਦਾ। ਸਵੇਰੇ ਨਾਸ਼ਤੇ ਵਿੱਚ 5 ਰੋਟੀਆਂ ਤੇ ਦਾਲ ਮਿਲਦੀ ਹੈ ਤੇ ਰਾਤ ਦੇ ਖਾਣੇ ਲਈ ਵੀ ਪੰਜ ਰੋਟੀਆਂ ਨਾਲ ਮੌਸਮੀ ਸਬਜ਼ੀ ਮਿਲਦੀ ਹੈ। ਜੇਲ੍ਹ ਵਿੱਚ ਬਾਬੇ ਦੇ ਖਾਣ-ਪੀਣ ਤੇ ਰਸੋਈ ਵਿੱਚ ਵੀ CCTV ਰਾਹੀਂ ਨਜ਼ਰ ਰੱਖੀ ਜਾਂਦੀ ਹੈ।

ਟਾਪ ਹੈਡਲਾਈਨ

NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget