ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਅੱਜ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਦਾ 54ਵਾਂ ਦਿਨ ਹੈ। ਸਰਕਾਰ ਨਾਲ ਗੱਲਬਾਤ ਦਾ ਅਗਲਾ ਦੌਰ ਭਲਕੇ ਹੋਣਾ ਹੈ। ਇਸ ਦੌਰਾਨ ਇੱਕ ਵੱਡਾ ਸਵਾਲ ਉੱਠਿਆ ਹੈ ਕਿ ਕੀ ਸਮੇਂ ਦੇ ਨਾਲ ਹੁਣ ਕਿਸਾਨ ਏਕਤਾ ਟੁੱਟਦੀ ਜਾ ਰਹੀ ਹੈ? ਕਿਸਾਨ ਅੰਦੋਲਨ ਦੇ ਨਾਲ ਵਿਰੋਧੀ ਧਿਰ ਨੂੰ ਨਾਲ ਲੈ ਕੇ ਜਾਣ ਦੇ ਮੁੱਦੇ ‘ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਇਹ ਵਿਵਾਦ ਹਰਿਆਣੇ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਵਿਖੇ ਸੱਦੀ ਗਈ ਮੀਟਿੰਗ ਨਾਲ ਸ਼ੁਰੂ ਹੋਇਆ।
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਨੇਤਾ, ਸਮੇਤ ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਤੇ ਉਦਿਤ ਰਾਜ ਵੀ ਇਸ ਵਿੱਚ ਸ਼ਾਮਲ ਸੀ। ਚੜੂਨੀ 'ਤੇ ਇਲਜ਼ਾਮ ਹੈ ਕਿ ਉਸ ਨੇ ਕਿਸਾਨੀ ਲਹਿਰ ਵਿੱਚ ਰਾਜਨੀਤਕ ਪਾਰਟੀਆਂ ਦਾ ਸਮਰਥਨ ਮੰਗਿਆ, ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੜੂਨੀ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਕਮੇਟੀ ਦਾ ਗਠਨ ਕੀਤਾ ਹੈ।
ਗੁਰਨਾਮ ਸਿੰਘ ਚੜੂਨੀ ਨੇ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਆਰਐਸਐਸ ਦਾ ਏਜੰਟ ਦੱਸਿਆ ਹੈ। ਚੜੂਨੀ ਨੇ ਕਿਹਾ ਅਜਿਹੀਆਂ ਗੱਲਾਂ ਅਫਵਾਹ ਹਨ, ਅੰਦੋਲਨ ਗੈਰ ਰਾਜਨੀਤਕ ਹੋਵੇਗਾ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮਿਲ ਕੇ ‘ਜਨ-ਸੰਸਦ’ ਕਹਿ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਪਰਉਪਕਾਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮੈਨੂੰ ਸ਼ਾਮਲ ਕੀਤਾ ਗਿਆ ਸੀ। ਨੇਤਾਵਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਹ ਅੰਦੋਲਨ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਪਰ ਫਾਇਦਾ ਕਰੇਗਾ। ਜੇ ਅਸੀਂ ਵੱਖ-ਵੱਖ ਫੋਰਮਾਂ ਨਾਲ ਗੱਲ ਕਰੀਏ ਤਾਂ ਸਰਕਾਰ 'ਤੇ ਦਬਾਅ ਵਧੇਗਾ।
ਇਹ ਵੀ ਪੜ੍ਹੋ: Supreme Court on Tractor March: ਟ੍ਰੈਕਟਰ ਮਾਰਚ ਬਾਰੇ ਸੁਪਰੀਮ ਕੋਰਟ ਦਾ ਝਟਕਾ, ਕੀ ਸਰਕਾਰ ਨੂੰ ਅਸੀਂ ਦੱਸੀਏ ਕਿ ਪੁਲਿਸ ਕੋਲ ਕਿਹੜੀਆਂ ਸ਼ਕਤੀਆਂ ਹਨ?
ਉਨ੍ਹਾਂ ਅੱਗੇ ਕਿਹਾ, “ਜੇ ਸੰਯੁਕਤ ਕਿਸਾਨ ਮੋਰਚਾ ਦੀ ਕਮੇਟੀ ਬੁਲਾਉਂਦੀ ਹੈ ਤਾਂ ਮੈਂ ਜਾ ਕੇ ਆਪਣੀ ਗੱਲ ਰੱਖਾਂਗਾ। ਉਨ੍ਹਾਂ ਨੇ ਬਗੈਰ ਬੁਲਾਏ ਕਾਰਵਾਈ ਕੀਤੀ। ਜੇ ਕਹਿਣਗੇ ਤਾਂ ਮੈਂ ਆਪਣੀ ਗੱਲ ਵਾਪਸ ਲੈ ਲਵਾਂਗਾ ਪਰ ਇਸ ਵਿਵਾਦ ਦਾ ਅੰਦੋਲਨ 'ਤੇ ਕੋਈ ਅਸਰ ਨਹੀਂ ਹੋਏਗਾ। ਕੁਝ ਗਲਤ ਲੋਕ ਵਿਚਕਾਰ ਆ ਗਏ। ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਉਰਫ ਕੱਕਾ ਜੀ ਆਰਐਸਐਸ ਏਜੰਟ ਹਨ। ਅਜਿਹੇ ਲੋਕ ਵੰਡ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣਗੀਆਂ।
ਗੁਰਨਾਮ ਚਡੂਨੀ 'ਤੇ 10 ਕਰੋੜ ਲੈਣ, ਕਾਂਗਰਸ ਨਾਲ ਸੌਦਾ ਕਰਨ, ਹਰਿਆਣਾ ਸਰਕਾਰ ਨੂੰ ਢਾਹੁਣ ਲਈ ਜਿਹੇ ਵੱਡੇ ਇਲਜ਼ਾਨ ਹਨ। ਗੁਰਨਾਮ ਸਿੰਘ ਚਡੂਨੀ ਨੇ ਹੁਣ ਆਪਣੇ 'ਤੇ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਦਿੱਤਾ। ਚਡੂਨੀ ਨੇ ਕਿਹਾ ਕਿ ਜਿਸ ਅਖ਼ਬਾਰ ਨੇ ਇਹ ਖ਼ਬਰ ਛਾਪੀ ਹੈ ਉਸ ਅਖ਼ਬਾਰ ਅਤੇ ਸ਼ਿਵਕੁਮਾਰ ਕੱਕਾ ਦੋਵਾਂ ਨੂੰ ਉਹ ਨੋਟਿਸ ਦੇਣਗੇ। ਚਡੂਨੀ ਨੇ ਅੱਗੇ ਕਿਹਾ ਕਿ ਦੋਸ਼ ਲਾਉਣ ਵਾਲੇ ਸ਼ਿਵਕੁਮਾਰ ਕੱਕਾ ਨੇ ਆਰਐਸਐਸ ਅਤੇ ਇੱਕ ਭਾਜਪਾ ਏਜੰਟ ਹਨ। ਇਸ ਦੇ ਨਾਲ ਹੀ ਚਡੂਨੀ ਨੇ ਇਹ ਵੀ ਕਿਹਾ ਕਿ ਹੁਣ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਮੇਰੇ 'ਤੇ ਦੋਸ਼ ਨਹੀਂ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਵਕੁਮਾਰ ਕੱਕਾ ਦੇ ਸੰਗਠਨ ਦੇ 100 ਆਦਮੀ ਵੀ ਇਸ ਅੰਦੋਲਨ ਵਿਚ ਸ਼ਾਮਲ ਨਹੀਂ ਹਨ।
ਇਸ ਦੇ ਨਾਲ ਹੀ ਚਡੂਨੀ ਨੇ ਕਿਹਾ ਕਿ ਅੱਜ ਤੱਕ ਮੈਂ ਬਗੈਰ ਸਲਿੱਪ ਦੇ ਇੱਕ ਰੁਪਏ ਵੀ ਨਹੀਂ ਲਿਆ, ਜੋ ਵੀ ਪੈਸਾ ਆਉਂਦਾ ਹੈ ਉਸ ਦੀ ਭਾਰਤੀ ਕਿਸਾਨ ਯੂਨੀਅਨ ਦੀ ਸਲਿੱਪ ਬਣਦੀ ਹੈ ਅਤੇ ਉਸ ਦਾ ਹਿਸਾਬ ਦੂਸਰੀ ਟੀਮ ਰੱਖਦੀ ਹੈ।
ਸੰਯੁਕਤ ਕਿਸਾਨ ਮੋਰਚਾ ਚੜੂਨੀ 'ਤੇ ਕਾਰਵਾਈ ਕਰ ਸਕਦਾ-
ਸੰਯੁਕਤ ਕਿਸਾਨ ਮੋਰਚਾ ਨੇ ਇਸ ਮਾਮਲੇ ‘ਤੇ ਬਿਆਨ ਜਾਰੀ ਕਰਦਿਆਂ ਕਿਹਾ,“ ਸੰਯੁਕਤ ਕਿਸਾਨ ਮੋਰਚਾ ਚੜੂਨੀ ਵੱਲੋਂ ਬੁਲਾਈ ਗਈ “ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੀਟਿੰਗ” ਨਾਲ ਸਬੰਧਤ ਨਹੀਂ। ਚਡੂਨੀ ਵੱਲੋਂ ਰਾਜਨੀਤਕ ਪਾਰਟੀਆਂ ਨਾਲ ਕੀਤੀਆਂ ਜਾ ਰਹੀਆਂ ਸਰਗਰਮੀਆਂ ਨਾਲ ਸੰਯੁਕਤ ਕਿਸਾਨ ਮੋਰਚਾ ਦਾ ਕੋਈ ਸਬੰਧ ਨਹੀਂ। ਸਾਂਝੇ ਕਿਸਾਨ ਮੋਰਚੇ ਨੇ ਰਾਜਨੀਤਕ ਪਾਰਟੀਆਂ ਨਾਲ ਚੜੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ, ਕੱਲ੍ਹ ਮੋਰਚੇ ਦੀ ਸਧਾਰਨ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਕਮੇਟੀ ਬਣਾਈ ਹੈ ਜੋ ਇਸ ਮਾਮਲੇ ਦੀ ਪੜਤਾਲ ਕਰੇਗੀ ਤੇ ਆਪਣੀ ਰਿਪੋਰਟ 3 ਦਿਨਾਂ ਵਿੱਚ ਦੇਵੇਗੀ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਅਗਲੇ ਕਦਮ ਚੁੱਕੇਗਾ।"
ਚੜੂਨੀ ਦੇ ਦੋਸ਼ਾਂ 'ਤੇ ਸ਼ਿਵ ਕੁਮਾਰ ਕੱਕਾ ਜੀ ਨੇ ਕੀ ਕਿਹਾ?
ਚੜੂਨੀ ਦੇ ਇਲਜ਼ਾਮਾਂ 'ਤੇ ਸ਼ਿਵ ਕੁਮਾਰ ਸ਼ਰਮਾ ਕੱਕਾ ਜੀ ਨੇ ਕਿਹਾ ਕਿ ਉਹ ਆਪਣੇ ਅੰਦਰ ਝਾਤ ਮਾਰ ਕੇ ਵੇਖਣ। ਸ਼ਿਵ ਕੁਮਾਰ ਕੱਕਾ ਜੀ ਨੇ ਕਿਹਾ, “ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਕਾਰਨ ਚੜੂਨੀ ਅਜਿਹਾ ਬਿਆਨ ਦੇ ਰਹੇ ਹਨ। ਕੱਕਾ ਜੀ ਨੇ ਕਿਹਾ ਕਿ ਕੱਲ੍ਹ ਦੀ ਮੀਟਿੰਗ ਵਿੱਚ ਚੜੂਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਮੇਟੀ ਉਨ੍ਹਾਂ ਨੂੰ ਟਰਮੀਨੇਟ ਕਰਨ ਦੀ ਕਾਰਵਾਈ ‘ਤੇ ਅੱਜ ਸ਼ਾਮ ਫੈਸਲਾ ਕਰੇਗੀ।
ਇਹ ਵੀ ਪੜ੍ਹੋ: ਕਿਸਾਨ ਲੀਡਰ ਚੜੂਨੀ 'ਤੇ ਲੱਗੇ ਗੰਭੀਰ ਇਲਜ਼ਾਮ, ਜਾਂਚ ਲਈ ਕਮੇਟੀ ਕਾਇਮ, ਸੰਯੁਕਤ ਕਿਸਾਨ ਮੋਰਚਾ ਵੱਲੋਂ ਸਪਸ਼ਟੀਕਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
Farmers Protest: ਆਖਰ ਕਿਸਾਨ ਲੀਡਰ ਚੜੂਨੀ 'ਤੇ ਕਿਉਂ ਮੱਚਿਆ ਬਵਾਲ? ਜਾਣੋ ਕਿਸਾਨ ਅੰਦੋਲਨ 'ਤੇ ਕੀ ਪਵੇਗਾ ਅਸਰ?
ਮਨਵੀਰ ਕੌਰ ਰੰਧਾਵਾ
Updated at:
18 Jan 2021 02:52 PM (IST)
ਚੜੂਨੀ 'ਤੇ ਇਲਜ਼ਾਮ ਹੈ ਕਿ ਉਸ ਨੇ ਕਿਸਾਨ ਅੰਦੋਲਨ ਵਿੱਚ ਰਾਜਨੀਤਕ ਪਾਰਟੀਆਂ ਦਾ ਸਮਰਥਨ ਮੰਗਿਆ। ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੜੂਨੀ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਕਮੇਟੀ ਦਾ ਗਠਨ ਕੀਤਾ ਹੈ।
ਫਾਈਲ ਫੋਟੋ
- - - - - - - - - Advertisement - - - - - - - - -