ਪੜਚੋਲ ਕਰੋ
Advertisement
ਜੱਜ ਦੇ ਗੰਨਮੈਨ ਨੇ ਹੀ ਉਸਦੀ ਪਤਨੀ ਤੇ ਮੁੰਡੇ ਨੂੰ ਮਾਰੀ ਗੋਲ਼ੀ
ਨਵੀਂ ਦਿੱਲੀ: ਗੁਰੂਗਰਾਮ ਦੇ ਸੈਕਟਰ 51 ਭਰੇ ਆਰਕੇਡ ਬਾਜ਼ਾਰ ਵਿਚਕਾਰ ਇੱਕ ਵਿਅਕਤੀ ਨੇ ਮਾਂ-ਪੁੱਤ ’ਤੇ ਗੋਲ਼ੀ ਚਲਾ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਬਚ ਨਿਕਲਿਆ। ਪੁਲਿਸ ਨੇ ਜ਼ਖ਼ਮੀ ਮਾਂ-ਪੁੱਤ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੁਰੂਗਰਾਮ ਵਿੱਚ ਤਾਇਨਾਤ ਚੀਫ ਜਿਊਡੀਸ਼ਨਲ ਮੈਜਿਸਟਰੇਟ ਦੇ ਗੰਨਮੈਨ ਵਜੋਂ ਤਾਇਨਾਤ ਸੀ ਤੇ ਉਸੇ ਨੇ ਹੀ ਜੱਜ ਦੀ ਪਤਨੀ ਤੇ ਮੁੰਡੇ ਨੂੰ ਭਰੇ ਬਾਜ਼ਾਰ ਵਿੱਚ ਗੋਲ਼ੀ ਮਾਰ ਦਿੱਤੀ।
ਘਟਨਾ ਦੀ ਜਣਕਾਰੀ ਮਿਲਦਿਆਂ ਹੀ ਗੁਰੂਗਰਾਮ ਦੇ ਸੈਕਟਰ 50 ਪੁਲਸ ਸਟੇਸ਼ਨ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਉਣ ਬਾਅਦ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਪੁਲਿਸ ਮੁਤਾਬਕ ਦੋਵਾਂ ਦੀ ਹਾਲਤ ਗੰਭੀਰ ਹੈ। ਮਾਰਕਿਟ ਵਿੱਚ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਦੋਵਾਂ ਨਾਲ ਗੰਨਮੈਨ ਵੀ ਦਿਖਾਈ ਦੇ ਰਿਹਾ ਹੈ। ਪੁਲਿਸ ਨੂੰ ਲੱਗਦਾ ਹੈ ਕਿ ਗੰਨਮੈਨ ਨੇ ਹੀ ਪੁਲਿਸ ਨੂੰ ਗੋਲ਼ੀ ਮਾਰੀ ਹੋ ਸਕਦੀ ਹੈ। ਪਰ ਗੋਲ਼ੀ ਮਾਰਨ ਦੇ ਕਾਰਨ ਸਪੱਸ਼ਟ ਨਹੀਂ ਹਨ। ਪੁਲਿਸ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।#Gurugram: Forensic team at the spot of the incident where the wife and son of an additional sessions judge was shot at by his gunman in #Gurugram's Sector-49 today pic.twitter.com/I5bXkxrCeS
— ANI (@ANI) October 13, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement