ਪੜਚੋਲ ਕਰੋ
Advertisement
ਚਾਰ ਮੰਜ਼ਿਲਾ ਇਮਾਰਤ ਗਿਰੀ, ਕਈਆਂ ਦੇ ਮਲਬੇ ‘ਚ ਦੱਬੇ ਹੋਣ ਦਾ ਖਦਸ਼ਾ
ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਦੇ ਉਲਾਵਾਸ ਇਲਾਕੇ ‘ਚ ਸਵੇਰੇ ਉਸਾਰੀ ਵਾਲੀ ਇਮਾਰਤ ਅਚਾਨਕ ਢਹ ਗਈ। ਬਿਲਡਿੰਗ ਦੇ ਮਲਬੇ ‘ਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦੀ ਉਮੀਦ ਹੈ। ਇਸ ਹਾਦਸੇ ਦੀ ਖ਼ਬਰ ਮਿਲਦੇ ਹੀ ਬਚਾਅ ਅਤੇ ਰਾਹਤ ਕਾਰਜ ਟੀਮਾਂ ਮੌਕੇ ‘ਚ ਪਹੁੰਚ ਗਈਆਂ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਇਮਾਰਤ ਦੇ ਗਿਰਣ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਜੇਸੀਬੀ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸਾਰਾ ਧਿਆਨ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਡਣ ਵੱਲ ਹੈ। ਹਾਦਸੇ ਪਿੱਛੇ ਕੌਣ ਜਿੰਮੇਵਾਰ ਹੈ ਇਸ ਦੀ ਜਾਂਚ ਬਾਅਦ ‘ਚ ਕੀਤੀ ਜਾਵੇਗੀ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬਿਲਡਿੰਗ ‘ਚ ਕੰਮ ਚਲ ਰਿਹਾ ਸੀ। ਮਜ਼ਦੂਰ ਆਪਣੇ ਕੰਮ ‘ਚ ਲੱਗੇ ਸੀ ਕਿ ਅਚਾਨਕ ਇਮਾਰਤ ਗਿਰ ਗਈ। ਇਮਾਰਤ ਗਿਰਣ ਤੋਂ ਬਾਅਦ ਪੀਸੀਆਰ ਨੂੰ ਜਾਣਕਾਰੀ ਕੀਤੀ ਗਈ। ਮੌਕੇ ‘ਤੇ ਐਨਡੀਆਰਐਫ ਦੀਆ 3 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਇਆਂ ਹਨ।#Haryana: NDRF teams arrive at the site of building collapse in Ullawas, Gurugram. More than five people are trapped after a four-storey building collapsed early morning today. pic.twitter.com/xzmyFKD4vT
— ANI (@ANI) January 24, 2019
ਪਿਛਲੇ ਦੋ ਸਾਲਾਂ ‘ਚ ਦਿੱਲੀ ਅਤੇ ਐਨਸੀਆਰ ‘ਚ ਇਸ ਤਰ੍ਹਾਂ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਦੇ ਹਾਦਸੇ ਨੂੰ ਅਜੇ ਵੀ ਕੋੲ ਨਹੀਂ ਭੁੱਲਿਆ। ਉਸਾਰੀ ਅਧਿਨ ਇਸ ਇਮਾਰਤ ਦੇ ਗਿਰਣ ਤੋਂ ਪਹਿਲਾਂ ਜ਼ੋਰਦਾਰ ਬਾਰਸ਼ ਹੋਈ ਸੀ, ਜਿਸ ਨੂੰ ਇਮਾਰਤ ਦੇ ਡਿੱਗਣ ਦਾ ਕਾਰਨ ਮੰਨੀਆ ਜਾ ਰਿਹਾ ਹੈ।Haryana: More than five people trapped after a four-storey building collapsed in Ullawas, Gurugram, early morning today. Rescue operation underway. pic.twitter.com/Ac1B0JA4ct
— ANI (@ANI) January 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement