Fuel Price Hike: ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਨਾ ਸਿਰਫ਼ ਆਮ ਲੋਕਾਂ 'ਤੇ ਪੈ ਰਿਹਾ ਹੈ ਸਗੋਂ ਇਸ ਕਾਰਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇਸ ਦੌਰਾਨ ਬੁੱਧਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ 'ਤੇ ਰਾਹਤ ਦੇਣ ਲਈ ਕਿਹਾ ਗਿਆ। ਇਸ ਤੋਂ ਇੱਕ ਦਿਨ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਇਸ ਦਾ ਦੋਸ਼ ਗੈਰ-ਭਾਜਪਾ ਸ਼ਾਸਤ ਰਾਜਾਂ 'ਤੇ ਲਗਾਇਆ।






ਉਨ੍ਹਾਂ ਕਿਹਾ ਕਿ ਦੇਸ਼ 'ਚ ਪੈਟਰੋਲ ਸਸਤਾ ਹੋ ਸਕਦਾ ਹੈ, ਬਸ਼ਰਤੇ ਵਿਰੋਧੀ ਸ਼ਾਸਤ ਰਾਜ ਸਰਕਾਰਾਂ ਸ਼ਰਾਬ 'ਤੇ ਦਰਾਮਦ ਟੈਕਸ ਘਟਾਉਣ ਦੀ ਬਜਾਏ ਤੇਲ 'ਤੇ ਟੈਕਸ ਘਟਾ ਦੇਣ। ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ- ਮਹਾਰਾਸ਼ਟਰ ਸਰਕਾਰ ਪੈਟਰੋਲ 'ਤੇ 32.15 ਰੁਪਏ ਚਾਰਜ ਕਰਦੀ ਹੈ ਜਦਕਿ ਕਾਂਗਰਸ ਸ਼ਾਸਿਤ ਰਾਜਸਥਾਨ 'ਚ 29.10 ਰੁਪਏ ਵਸੂਲੇ ਜਾਂਦੇ ਹਨ ਪਰ ਉੱਤਰਾਖੰਡ ਵਿੱਚ ਸਿਰਫ਼ 14.51 ਰੁਪਏ ਤੇ ਉੱਤਰ ਪ੍ਰਦੇਸ਼ ਵਿੱਚ ਸਿਰਫ਼ 16.50 ਰੁਪਏ ਸਰਕਾਰ ਵੱਲੋਂ ਵਸੂਲੀ ਜਾ ਰਹੀ ਹੈ। ਪ੍ਰਦਰਸ਼ਨ ਤੱਥਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ।






ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਝਾਰਖੰਡ, ਤਾਮਿਲਨਾਡੂ ਨੇ ਕਿਸੇ ਨਾ ਕਿਸੇ ਕਾਰਨ ਕੇਂਦਰ ਸਰਕਾਰ ਦੀ ਗੱਲ ਨਹੀਂ ਮੰਨੀ ਅਤੇ ਉਨ੍ਹਾਂ ਸੂਬਿਆਂ ਦੇ ਨਾਗਰਿਕ ਬੋਝ ਝੱਲ਼ ਰਹੇ ਹਨ। ਮੈਂ ਅਪੀਲ ਕਰਦਾ ਹਾਂ ਕਿ ਨਵੰਬਰ ਵਿਚ ਜੋ ਕਰਨਾ ਸੀ, ਹੁਣ ਵੈਟ ਘਟਾ ਕੇ, ਤੁਸੀਂ ਨਾਗਰਿਕਾਂ ਨੂੰ ਲਾਭ ਪਹੁੰਚਾਓ। ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਨੇ ਪੀਐਮ ਮੋਦੀ ਦੇ ਇਸ ਬਿਆਨ 'ਤੇ ਸਵਾਲ ਖੜ੍ਹੇ ਕੀਤੇ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।


ਇਹ ਵੀ ਪੜ੍ਹੋ: Punjab Government: ਟਰਾਂਸਪੋਰਟ ਮਹਿਕਮੇ ਵੱਲੋਂ ਨੋਟਿਸ ਕੱਢ ਗੱਡੀ ਖੋਹਣ 'ਤੇ ਭੜਕ ਸੁਖਜਿੰਦਰ ਰੰਧਾਵਾ, ਬੋਲੇ ਮਾਨ ਸਰਕਾਰ ਗੰਦੀ ਰਾਜਨੀਤੀ ਕਰ ਰਹੀ