ਪੜਚੋਲ ਕਰੋ

ਹਰਸਿਮਰਤ ਦਾ ਦਾਅਵਾ- SGPC ਦੀ ਸਟੇਜ 'ਤੇ ਹੀ ਪੁੱਜਣਗੇ ਮੋਦੀ, ਸ਼ਾਹ ਤੇ ਰਾਮਨਾਥ, ਵੱਖਰੀ ਸਟੇਜ ਲਾਉਣ 'ਤੇ ਘੇਰੀ ਕੈਪਟਨ ਸਰਕਾਰ

ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੀ ਵੱਖ ਸਟੇਜ ਲਾਈ ਜਾਏਗੀ ਤੇ ਸਰਕਾਰ ਵੱਲੋਂ ਵੀ ਪੀਐਮ ਮੋਦੀ ਤੇ ਰਾਸ਼ਟਰਪਤੀ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਪਰ ਹਰਸਿਮਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋਵੇਂ ਲੀਡਰ ਸਿਰਫ ਐਸਜੀਪੀਸੀ ਦੀ ਸਟੇਜ 'ਤੇ ਹੀ ਪੁੱਜਣਗੇ।

ਲੁਧਿਆਣਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ 8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਜਾਣ ਵਾਲੇ ਲਾਂਘੇ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣਗੇ। ਹਰਸਿਮਰਤ ਨੇ ਇਹ ਵੀ ਸਪਸ਼ਟ ਕੀਤਾ ਕਿ 11 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ SGPC ਦੀ ਸਟੇਜ 'ਤੇ ਹੀ ਪੁੱਜਣਗੇ ਤੇ ਇਸ ਦੇ ਨਾਲ 12 ਨਵੰਬਰ ਨੂੰ ਮੁੱਖ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ SGPC ਦੀ ਸਟੇਜ ਦੀ ਹੀ ਸ਼ਾਨ ਵਧਾਉਣਗੇ।

ਦਾਖਾ ਵਿੱਚ ਚੋਣ ਪ੍ਰਚਾਰ ਕਰਦਿਆਂ ਕੇਂਦਰੀ ਮੰਤਰੀ ਨੇ ਸ੍ਰੀ ਗੁਰੂ ਨਾਨਦਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ 'ਚ ਵੱਖਰੀ ਸਟੇਜ ਲਾਉਣ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਕਾਂਗਰਸ ਸਿੱਖਾਂ ਦੀ ਰਿਵਾਇਤ ਦੇ ਖ਼ਿਲਾਫ਼ ਕੰਮ ਕਰ ਰਹੀ ਹੈ, ਜਦਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਉੱਥੇ ਕਰਾਏ ਪ੍ਰੋਗਰਾਮ ਵੇਲੇ ਧਾਰਮਕ ਸਮਾਗਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਸੌਪਿਆ ਸੀ।

ਲੁਧਿਆਣਾ ਦੇ ਪਿੰਡ ਲਤਾਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਹਰਸਿਮਰਤ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਛੇਵੀਂ ਪਾਤਸ਼ਾਹੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਸਿੱਖਾਂ ਨਾਲ ਦੁਸ਼ਮਣੀ ਕੱਢ ਰਹੀ ਹੈ, ਜਿਸ ਦਾ ਇਤਿਹਾਸ ਸਿੱਖ ਵਿਰੋਧੀ ਰਿਹਾ ਹੈ।

ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੀ ਵੱਖ ਸਟੇਜ ਲਾਈ ਜਾਏਗੀ ਤੇ ਸਰਕਾਰ ਵੱਲੋਂ ਵੀ ਪੀਐਮ ਮੋਦੀ ਤੇ ਰਾਸ਼ਟਰਪਤੀ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਪਰ ਹਰਸਿਮਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋਵੇਂ ਲੀਡਰ ਸਿਰਫ ਐਸਜੀਪੀਸੀ ਦੀ ਸਟੇਜ 'ਤੇ ਹੀ ਪੁੱਜਣਗੇ।

ਟਾਪ ਹੈਡਲਾਈਨ

Elections 2027 : ਇਸ ਤਾਰੀਕ ਤੋਂ ਬਾਅਦ ਹੋਣਗੀਆਂ ਵਿਧਾਨ ਸਭਾ ਚੋਣਾਂ? ਪ੍ਰੀਖਿਆਵਾਂ ਦੀਆਂ ਤਰੀਕਾਂ ਮਗਰੋਂ ਚਰਚਾ ਤੇਜ਼
Elections 2027 : ਇਸ ਤਾਰੀਕ ਤੋਂ ਬਾਅਦ ਹੋਣਗੀਆਂ ਵਿਧਾਨ ਸਭਾ ਚੋਣਾਂ? ਪ੍ਰੀਖਿਆਵਾਂ ਦੀਆਂ ਤਰੀਕਾਂ ਮਗਰੋਂ ਚਰਚਾ ਤੇਜ਼
Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IPS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IPS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ...
New Governors Appointed: ਸਿਆਸਤ 'ਚ ਰਾਤੋਂ ਰਾਤ ਹੋਇਆ ਵੱਡਾ ਉਲਟਫੇਰ, 6 ਸੂਬਿਆਂ ਨੂੰ ਮਿਲੇ ਨਵੇਂ ਰਾਜਪਾਲ, ਜਾਣੋ ਕਿਸ ਨੂੰ ਕਿੱਥੇ ਮਿਲੀ ਕਮਾਨ; ਲਿਸਟ 'ਚ ਇਹ ਸੀਨੀਅਰ ਆਗੂ...
ਸਿਆਸਤ 'ਚ ਰਾਤੋਂ ਰਾਤ ਹੋਇਆ ਵੱਡਾ ਉਲਟਫੇਰ, 6 ਸੂਬਿਆਂ ਨੂੰ ਮਿਲੇ ਨਵੇਂ ਰਾਜਪਾਲ, ਜਾਣੋ ਕਿਸ ਨੂੰ ਕਿੱਥੇ ਮਿਲੀ ਕਮਾਨ; ਲਿਸਟ 'ਚ ਇਹ ਸੀਨੀਅਰ ਆਗੂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Ludhiana News: ਲੁਧਿਆਣਾ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, CCTV ਫੁਟੇਜ 'ਚ ਕੈਦ ਹੋਇਆ ਨੌਜਵਾਨ...
Ludhiana News: ਲੁਧਿਆਣਾ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, CCTV ਫੁਟੇਜ 'ਚ ਕੈਦ ਹੋਇਆ ਨੌਜਵਾਨ...
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Embed widget