ਭਿਵਾਨੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਬੈਠੇ ਹੋਏ ਹਨ। ਅਜਿਹੇ 'ਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈਪ੍ਰਕਾਸ਼ ਦਲਾਲ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ 'ਚ ਹਨ। ਉਨ੍ਹਾਂ ਕਿਹਾ ਜੋ ਕਿਸਾਨ ਪੁਰਾਣੀ ਮੰਡੀ ਵਿਵਸਥਾ ਤੇ ਐਮਐਸਪੀ ਨੂੰ ਲੈਕੇ ਫਿਕਰਮੰਦ ਹਨ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪੁਰਾਣੀ ਵਿਵਸਥਾ ਪਹਿਲਾਂ ਵਾਂਗ ਜਾਰੀ ਰਹੇਗੀ।


ਦਿੱਲੀ ਬਾਰਡਰ 'ਤੇ ਕਿਸਾਨਾਂ ਦੀ ਮੌਤ 'ਤੇ ਖੇਤੀ ਮੰਤਰੀ ਨੇ ਕਿਸਾਨਾਂ ਬਾਰੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਜੋ 200 ਕਿਸਾਨ ਮਰੇ ਹਨ ਜੇਕਰ ਉਹ ਘਰ ਹੁੰਦੇ ਤਾਂ ਵੀ ਮਰਦੇ। ਉਨ੍ਹਾਂ ਕਿਹਾ ਕੋਈ ਹਾਰਟ ਅਟੈਕ ਤੇ ਕੋਈ ਬੁਖਾਰ ਨਾਲ ਮਰ ਰਿਹਾ ਹੈ। 


ਉਨ੍ਹਾਂ ਕਿਹਾ ਯੂਪੀ ਦੀ ਤਰਜ਼ 'ਤੇ ਹਰਿਆਣਾ 'ਚ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਰਿਕਵਰੀ ਦਾ ਕਾਨੂੰਨ ਬਣਨਾ ਚਾਹੀਦਾ ਹੈ। ਖੇਤੀਬਾੜੀ ਮੰਤਰੀ ਭਿਵਾਨੀ 'ਚ ਪ੍ਰੈਸ ਕਾਨਫਰੰਸ ਕਰ ਰਹੇ ਸਨ। ਉਨ੍ਹਾਂ ਵਾਰ-ਨਾਰ ਦੁਹਰਾਇਆ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹੋਣਗੇ ਜੋ ਕਿਸਾਨ ਆਧੁਨਿਕ ਤੇ ਪ੍ਰਗਤੀਸ਼ੀਲ ਖੇਤੀਕਰਨਾ ਚਾਹੇਗਾ, ਉਸ ਲਈ ਨਵੇਂ ਖੇਤੀ ਕਾਨੂੰਨ ਬਿਹਤਰ ਵਿਕਲਪ ਸਾਬਤ ਹੋਣਗੇ।