ਜੀਂਦ: ਹਰਿਆਣਾ ‘ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਪੈਣਗੀਆਂ। ਜਿਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅਜਿਹੇ ‘ਚ ਸੂਬੇ ‘ਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਚੋਣਾਂ ਕਰਕੇ ਹਰ ਪਾਰਟੀ ਖੁਦ ਦੇ ਚੋਣ ਪ੍ਰਚਾਰ ‘ਚ ਵਿਰੋਧੀ ਧੀਰ ‘ਤੇ ਖੂਬ ਤੰਜ ਕਰ ਰਹੀ ਹੈ। ਬੀਤੇ ਦਿਨੀਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜੀਂਦ ‘ਚ ਰੈਲੀ ਕੀਤੀ।
ਜੀਂਦ ਰੈਲੀ ‘ਚ ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਖੂਬ ਤੰਜ ਕੀਤੇ। ਹੁੱਡਾ ਨੇ ਇਸ ਰੈਲੀ ‘ਚ ਮੋਦੀ ਸਰਕਾਰ ਵੱਲੋਂ ਲਾਗੂ ਕੀਤੇੇ ਨਵੇਂ ਵਹਕਿਲ ਐਕਟ ‘ਤੇ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਇਆਂ। ਉਨ੍ਹਾਂ ਕਿਹਾ ਕਿ ਚਾਲਾਨ ਤਾਂ ਅਮਰੀਕਾ ਜਿੰਨੇ ਅਤੇ ਸੁਵੀਧਾ ਸਰਕਾਰ ਪਾਕਿਸਤਾਨ ਤੋਂ ਵੀ ਬੱਤਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਨਿਯਮ ਹਰਿਆਣਾ ‘ਚ ਕਿਸੇ ਕੀਮਤ ‘ਤੇ ਲਾਗੂ ਨਹੀ ਹੋਣ ਦੇਣਗੇ। ਹੁੱਡਾ ਨੇ ਜੁਲਾਨਾ ‘ਚ ਆਪਣੀ ਪਾਰਟੀ ਦੇ ਉਮੀਦਵਾਰ ਧਮੇਂਦਰ ਢੁੱਲ ਦੇ ਪੱਖ ‘ਚ ਰੈਲੀ ਕੀਤੀ।
ਸੂਬੇ ਦੀ ਭਾਜਪਾ ਸਰਕਾਰ ਨੂੰ ਕੋਸਦੇ ਹੋਏ ਹੁੱਡਾ ਨੇ ਕਿਹਾ ਕਿ ਇਸ ਸਰਕਾਰ ਨੇ ਹਰਿਆਣਾ ਦਾ ਹਾਲ ਬੇਹਾਲ ਕਰ ਦਿੱਤਾ ਹੈ। ਹੁਣ ਸਮਾਂ ਬਦਲ ਗਿਆ ਹੈ ਅਤੇ ਸੂਬੇ ‘ਚ ਅਗਲੀ ਸਰਕਾਰ ਉਨਾਂ ਦੀ ਬਣੇਗੀ। ਸਰਕਾਰ ਬਣਦੇ ਹੀ ਉਹ 24 ਘੰਟੇ ‘ਚ ਕਿਸਾਨਾਂ ਦੇ ਕਰਜ਼ ਮਾਫ ਕਰਨਗੇ, ਪੂਰੀ ਬਿਜਲੀ ਦੇਣਗੇ, ਬਿੱਲ ਅੱਧੇ ਹੋਣਗੇ ਅਤੇ ਹਰ ਮਹੀਨੇ ਬੁਜ਼ੂਰਗਾਂ ਨੂੰ 5100 ਰੁਪਏ ਵੀ ਦੇਣਗੇ।
ਜੀਂਦ ‘ਚ ਹੋਈ ਭੁਪਿੰਦਰ ਸਿੰਘ ਹੁੱਡਾ ਦੀ ਰੈਲੀ, ਮੋਦੀ ਸਰਕਾਰ ‘ਤੇ ਜੰਮ ਕੇ ਬਰਸੇ
ਏਬੀਪੀ ਸਾਂਝਾ
Updated at:
17 Oct 2019 09:17 AM (IST)
ਹਰਿਆਣਾ ‘ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਪੈਣਗੀਆਂ। ਜਿਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅਜਿਹੇ ‘ਚ ਸੂਬੇ ‘ਚ ਸਿਆਸੀ ਮਾਹੌਲ ਭਖਿਆ ਹੋਇਆ ਹੈ।
- - - - - - - - - Advertisement - - - - - - - - -