ਕੌਣ-ਕੌਣ ਮੰਤਰੀ ਬਣੇ?
ਕੈਬਨਿਟ ‘ਚ ਬੀਜੇਪੀ ਦੇ ਸੀਨੀਅਰ ਨੇਤਾ ਅਨਿਲ ਵਿਜ ਤੋਂ ਇਲਾਵਾ ਕੰਵਰਪਾਲ, ਮੂਲ ਚੰਦ ਸ਼ਰਮਾ, ਰੰਜੀਤ ਸਿੰਘ, ਜੈ ਪ੍ਰਕਾਸ਼ ਦਲਾਲ ਤੇ ਬਨਵਾਰੀ ਲਾਲ ਸਣੇ ਕੁਲ 6 ਲੋਕ ਸ਼ਾਮਲ ਹਨ। ਉਧਰ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਅਨੂਪ ਧਨਕ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਰਾਜ ਮੰਤਰੀ ਦੀ ਸਹੁੰ ਚੁੱਕੀ।
ਦੱਸ ਦਈਏ ਕਿ 65 ਸਾਲ ਦੇ ਮਨੋਹਰ ਲਾਲ ਖੱਟਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ 27 ਅਕਤੂਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ।