ਪੜਚੋਲ ਕਰੋ
Advertisement
ਖੱਟਰ ਦੇ ਬਲਾਤਕਾਰ ਬਾਰੇ ਬਿਆਨ 'ਤੇ ਛਿੜਿਆ ਵਿਵਾਦ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਲਾਤਕਾਰ ਸਬੰਧੀ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਖੱਟਰ ਦੇ ਬਿਆਨ ਨੂੰ ਔਰਤ ਵਿਰੋਧੀ ਕਰਾਰ ਦਿੱਤਾ ਹੈ ਅਤੇ ਮੁਆਫ਼ੀ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ ਇਸੇ ਸਾਲ ਵਾਪਰੀਆਂ ਬਲਾਤਕਾਰ ਦੀਆਂ ਕਈ ਹੌਲਨਾਕ ਘਟਨਾਵਾਂ ਕਾਰਨ ਮੁੱਖ ਮੰਤਰੀ ਦਾ ਬਿਆਨ ਵਿਵਾਦਾਂ ਵਿੱਚ ਘਿਰ ਗਿਆ ਹੈ।
ਖੱਟਰ ਨੇ ਕਿਸੇ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਆਦਾਤਰ ਜਾਣਕਾਰਾਂ ਦਰਮਿਆਨ ਹੀ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦੋਵੇਂ ਇਕੱਠੇ ਘੁੰਮਦੇ ਹਨ ਤੇ ਅਣਬਣ ਹੋਣ 'ਤੇ ਕੇਸ ਦਰਜ ਕਰਵਾ ਦਿੱਤਾ ਜਾਂਦਾ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਹੈ। ਖੱਟਰ ਦੇ ਇਸੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵਧਦੀਆਂ ਬਲਾਤਕਾਰ ਦੀਆਂ ਘਟਨਾਵਾਂ ਤੇ ਗੈਂਗਰੇਪ ਦੀਆਂ ਘਟਨਾਵਾਂ ਦਾ ਦੋਸ਼ ਔਰਤਾਂ ਦੇ ਚਰਿੱਤਰ 'ਤੇ ਮੜ੍ਹਨਾ ਬੇਹੱਦ ਸ਼ਰਮਨਾਕ ਹੈ।#WATCH:Haryana CM ML Khattar says,“Sabse badi chinta yeh hai ki yeh ghatnayein jo hain rape aur Chhed chhad ki, 80-90% jankaro ke beech mein hoti hai.Kafi samay ke liye Ikhatte ghumte hain, ek din anban hogai, uss din utha karke FIR karwa dete hain ‘isne mujhe rape kiya’.”(15.11) pic.twitter.com/jZWy3h3fK2
— ANI (@ANI) November 17, 2018
ਮਨੋਹਰ ਲਾਲ ਖੱਟਰ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਦੇ ਦਫ਼ਤਰ ਜਾਂ ਭਾਜਪਾ ਹਾਈਕਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਖੱਟਰ ਔਰਤਾਂ ਬਾਰੇ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰੇ ਹਨ। ਸਾਲ 2014 ਵਿੱਚ ਵੀ ਉਨ੍ਹਾਂ ਬਲਾਤਕਾਰ ਦੀਆਂ ਘਟਨਾਵਾਂ ਪਿੱਛੇ ਔਰਤਾਂ ਤੇ ਕੁੜੀਆਂ ਦੇ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।महिला विरोधी-खट्टर सरकार, करे बेटियों का तिरस्कार! हरियाणा के CM खट्टर जी की निन्दनीय टिप्पणी- “रेप की अधिकतम घटनायें उनके साथ होतीं है जो लड़कों के साथ उठती-बैठतीं व घूमती-फिरतीं है” बढ़ते रेप व गैंगरेप की घटनाओं का दोष महिलाओं के चरित्र पर मढ़ना बेहद शर्मनाक! माफ़ी माँगे CM pic.twitter.com/7y0UZeZWVn
— Randeep Singh Surjewala (@rssurjewala) November 17, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement