ਪੜਚੋਲ ਕਰੋ
Advertisement
ਹਰਿਆਣਾ ਦੇ ਨਤੀਜਿਆਂ ਮਗਰੋਂ ਬੀਜੇਪੀ ਪ੍ਰਧਾਨ ਵੱਲੋਂ ਅਸਤੀਫਾ
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੇ ਰੁਝਾਨ ‘ਚ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਾ ਵੇਖ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਰੇ 90 ਸੀਟਾਂ ਤੇ ਰੁਝਾਨ ਆ ਚੁੱਕੇ ਹਨ ਤੇ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ।
ਚੰਡੀਗੜ੍ਹ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੇ ਰੁਝਾਨ ‘ਚ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਾ ਵੇਖ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਰੇ 90 ਸੀਟਾਂ ਤੇ ਰੁਝਾਨ ਆ ਚੁੱਕੇ ਹਨ ਤੇ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਇੱਥੇ ਸੱਤਾਧਾਰੀ ਪਾਰਟੀ ਬੀਜੇਪੀ ਤੇ ਕਾਂਗਰਸ ‘ਚ ਕਰੜਾ ਮੁਕਾਬਲਾ ਨਜ਼ਰ ਆ ਰਿਹਾ ਹੈ।
ਰੁਝਾਨਾਂ ‘ਚ ਟੋਹਾਣਾ ਸੀਟ ਤੋਂ ਉਮੀਦਵਾਰ ਬਰਾਲਾ ਜੇਜੇਪੀ ਦੇ ਉਮੀਦਵਾਰ ਦੇਵੇਂਦਰ ਸਿੰਘ ਬਬਲੀ ਤੋਂ 25,090 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਟੋਹਾਣਾ ‘ਚ ਹਾਰ ਦੇ ਅੰਦਾਜ਼ੇ ਤੋਂ ਬਰਾਲਾ ਵੋਟਾਂ ਦੀ ਗਿਣਤੀ ‘ਚ ਹੀ ਮਤਦਾਨ ਕੇਂਦਰ ਛੱਡ ਕੇ ਚਲੇ ਗਏ। ਪਾਰਟੀ ਸੂਤਰਾਂ ਦਾ ਕਹਿਣਾ ਹੈ ਬਰਾਲਾ ਨੇ ਸੂਬੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵੋਟਾਂ ਤੋਂ ਪਹਿਲਾਂ ਹਰਿਆਣਾ ‘ਚ 75 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਬੀਜੇਪੀ 37 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਵੀ 35 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਜੇਜੇਪੀ 10 ਸੀਟਾਂ ‘ਤੇ ਅੱਗੇ ਹੈ। ਅਜਿਹੇ ‘ਚ ਜੇਜੇਪੀ ਕਿੰਗਮੇਕਰ ਸਾਬਤ ਹੋ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement