ਅੰਬਾਲਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਸ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਨ੍ਹਾਂ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਖੇ ਦਾਖਲ ਕਰਵਾਇਆ ਗਿਆ ਹੈ। ਵਿਜ ਨੇ ਅਪੀਲ ਕੀਤੀ ਹੈ ਜੋ ਪਿਛਲੇ ਦਿਨਾਂ ਉਨ੍ਹਾਂ ਨੂੰ ਮਿਲੇ ਸੀ ਉਹ ਕੋਰੋਨਾ ਟੈਸਟ ਕਰਵਾਉਣ।


ਦੱਸ ਦਈਏ ਕਿ 20 ਨਵੰਬਰ ਨੂੰ ਵਿਜ ਨੂੰ ਬਤੌਰ ਵਲੰਟੀਅਰ ਭਾਰਤ ਬਾਇਓਟੈਕ ਵਲੋਂ ਤਿਆਰ ਕੋਰੋਨਾ ਵੈਕਸਿਨ ਕੋਵੈਕਸਾਈਨ ਦਾ ਟੀਕਾ ਲਗਵਾਇਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904