ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕੱਲ੍ਹ ਟਵੀਟ ਕਰਦਿਆਂ ਲਿਖਿਆ ਸੀ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ 'ਚ ਹੋਵੇ ਉਸਦਾ ਨਾਸ਼ ਕਰ ਦੇਣਾ ਚਾਹੀਦਾ ਹੈ। ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ। ਅਨਿਲ ਵਿੱਜ ਦੇ ਇਸ ਟਵੀਟ ਦਾ ਜਿੱਥੇ ਵਿਰੋਧ ਹੋਇਆ ਉੱਥੇ ਹੀ ਇਸ ਟਵੀਟ ਨੂੰ ਲੈਕੇ ਬੈਂਗਲੁਰੂ 'ਚ ਇਕ ਸ਼ਿਕਾਇਤ ਦੇਕੇ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ।


ਇਸ ਸ਼ਿਕਾਇਤ 'ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਅਨਿਲ ਵਿੱਜ ਨੇ ਕਿਹਾ, 'ਇਹ ਅੰਗਰੇਜ਼ੀ ਸਕੂਲ ਦੇ ਪੜ੍ਹੇ ਹੋਏ ਲੋਕ ਹਨ। ਇਨ੍ਹਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ। ਮੈਂ ਉਸ ਸੋਚ ਨੂੰ ਜੋ ਦੇਸ਼ ਵਿਰੋਧੀ ਸੋਚ ਹੈ ਉਸ ਦਾ ਨਾਸ਼ ਕਰਨ ਲਈ ਕਿਹਾ ਸੀ ਮੈਂ ਬੰਦਿਆਂ ਦਾ ਨਾਸ਼ ਕਰਨ ਲਈ ਨਹੀਂ ਕਿਹਾ। ਬੰਦਿਆਂ ਦਾ ਤਾਂ ਅਸੀਂ ਸ਼ੁੱਧੀਕਰਨ ਕਰਨਾ ਚਾਹੁੰਦੇ ਹਾਂ।'


<blockquote class="twitter-tweet"><p lang="hi" dir="ltr">देश विरोध का बीज जिसके भी दिमाग में हो उसका समूल नाश कर देना चाहिए फिर चाहे वह <a rel='nofollow'>#दिशा_रवि</a> हो यां कोई और ।</p>&mdash; ANIL VIJ MINISTER HARYANA (@anilvijminister) <a rel='nofollow'>February 15, 2021</a></blockquote> <script async src="https://platform.twitter.com/widgets.js" charset="utf-8"></script>


ਵਿੱਜ ਨੇ ਕਿਹਾ, 'ਕਿਸੇ ਦੇ ਵੀ ਦਿਮਾਗ 'ਚ ਜੇਕਰ ਦੇਸ ਵਿਰੋਧੀ ਬੀਜ ਹੈ ਤਾਂ ਉਸ ਬੀਜ ਨੂੰ ਨਸ਼ਟ ਕਰਨ ਦੀ ਗੱਲ ਕਹੀ ਹੈ। ਬਾਕੀ ਕੋਈ ਵੀ FIR ਦਰਜ ਕਰਵਾਏ ਉਸ ਦਾ ਵੀ ਅਸੀਂ ਜਵਾਬ ਦੇਵਾਂਗੇ।'


ਕੱਲ੍ਹ ਦਿਸ਼ਾ ਰਵੀ ਨੂੰ ਲੈਕੇ ਕੀਤੇ ਟਵੀਟ 'ਤੇ ਪਹਿਲਾਂ ਟਵਿਟਰ ਨੇ ਇਤਰਾਜ਼ ਜਤਾਇਆ ਸੀ। ਫਿਰ ਉਸ ਨੂੰ ਕਲੀਅਰੈਂਸ ਦਿੱਤੀ ਗਈ। ਇਸ 'ਤੇ ਅਨਿਲ ਵਿੱਜ ਨੇ ਲਿਖਿਆ, 'ਇਨ੍ਹਾਂ ਦੇ ਅੰਤਰ ਰਾਸ਼ਟਰੀ ਸਬੰਧ ਹਨ, ਇਨ੍ਹਾਂ ਲੋਕਾਂ ਨੇ ਟਵਿਟਰ ਨੂੰ ਵੀ ਲਿਖਿਆ। ਇਨ੍ਹਾਂ ਨੇ ਟਵੀਟ ਡਿਲੀਟ ਕਰਨ ਲਈ ਕਿਹਾ ਸੀ ਪਰ ਟਵਿਟਰ ਨੇ ਕਿਹਾ ਇਸ 'ਚ ਕੁਝ ਵੀ ਗਲਤ ਨਹੀਂ ਹੈ।'