ਵੱਡੀ ਖਬਰ ! ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ 'ਤੇ ਚੜ੍ਹਾਇਆ ਟਰੱਕ, ਮੌਕੇ 'ਤੇ ਹੀ ਮੌਤ
Breaking: ਨਾਜਾਇਜ਼ ਮਾਈਨਿੰਗ ਦੀ ਸੂਚਨਾ 'ਤੇ ਗਏ ਮੇਵਾਤ ਦੇ ਤਵਾਡੂ ਦੇ ਡੀਐਸਪੀ 'ਤੇ ਡਰਾਈਵਰ ਨੇ ਟਰੱਕ ਚੜ੍ਹਾ ਦਿੱਤਾ। ਡੀਐਸਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
Breaking: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਵੱਡੀ ਖ਼ਬਰ ਆਈ ਹੈ। ਨਾਜਾਇਜ਼ ਮਾਈਨਿੰਗ ਦੀ ਸੂਚਨਾ 'ਤੇ ਗਏ ਮੇਵਾਤ ਦੇ ਤਵਾਡੂ ਦੇ ਡੀਐਸਪੀ 'ਤੇ ਡਰਾਈਵਰ ਨੇ ਟਰੱਕ ਚੜ੍ਹਾ ਦਿੱਤਾ। ਡੀਐਸਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਈਨਿੰਗ ਮਾਫੀਆ ਦੇ ਲੋਕਾਂ ਨੇ ਡੀਐਸਪੀ ’ਤੇ ਡੰਪਰ ਚੜ੍ਹਾ ਦਿੱਤਾ। ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਡੀਐਸਪੀ ਸੁਰਿੰਦਰ ਸੂਚਨਾ ’ਤੇ ਮਾਈਨਿੰਗ ਰੋਕਣ ਗਏ ਸਨ। ਜਦੋਂ ਉਨ੍ਹਾਂ ਨੇ ਨਾਜਾਇਜ਼ ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਡੰਪਰ ਨਾਲ ਟੱਕਰ ਮਾਰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਨੂਹ ਦੇ ਐਸਪੀ ਤੇ ਆਈ.ਜੀ ਪਹੁੰਚ ਗਏ। ਮੁਲਜ਼ਮਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।
ਐੱਮਐੱਸਪੀ ਕਮੇਟੀ ਨੂੰ ਲੈ ਕੇ ਛਿੜਿਆ ਵਿਵਾਦ, ਕਿਸਾਨਾਂ ਦੇ ਵਿਰੋਧ ਦੇ ਬਾਅਦ ਖੇਤੀਬਾੜੀ ਮੰਤਰੀ ਨੇ ਦਿੱਤਾ ਇਹ ਬਿਆਨ
ਡੀਐਸਪੀ ਨੂੰ ਮਾਈਨਿੰਗ ਮਾਫੀਆ ਵੱਲੋਂ ਕੁਚਲ ਕੇ ਮਾਰ ਦਿੱਤੇ ਜਾਣ ਦੀ ਖ਼ਬਰ ਫੈਲਦਿਆਂ ਹੀ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੁਰੰਤ ਪਹੁੰਚ ਗਈ। ਘਟਨਾ ਤੋਂ ਬਾਅਦ ਮਾਈਨਿੰਗ ਮਾਫੀਆ ਨਾਲ ਜੁੜੇ ਲੋਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਿਸ ਜਾਂਚ ਜਾਰੀ ਹੈ। ਫਿਲਹਾਲ ਡੀਐਸਪੀ ਸੁਰਿੰਦਰ ਸਿੰਘ ਦੀ ਲਾਸ਼ ਮੌਕੇ ’ਤੇ ਪਈ ਹੈ। ਪੁਲਿਸ ਨੇ ਮਾਈਨਿੰਗ ਮਾਫੀਆ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਉਧਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਮਾਈਨਿੰਗ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਇਲਾਕੇ 'ਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਕਿੱਥੇ ਮਾਈਨਿੰਗ ਹੋ ਰਹੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ 'ਤੇ ਇਸ ਤਰ੍ਹਾਂ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।