ਹਰਿਆਣਾ 'ਚ ਹਾਈ ਅਲਰਟ, ਜਵਾਨਾਂ ਦੀਆਂ ਛੁੱਟੀਆਂ ਰੱਦ, 80 ਸਥਾਨਾਂ ’ਤੇ ਰੇਲਾਂ ਰੋਕਣਗੇ ਕਿਸਾਨ
ਸਮੁੱਚੇ ਸੂਬੇ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ। ਜੀਆਰਪੀ ਤੇ ਆਰਪੀਐਫ਼ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਅੱਜ ਵੀਰਵਾਰ ਨੂੰ ‘ਰੇਲ ਰੋਕੋ’ ਮੁਹਿੰਮ ਚੱਲੇਗੀ। ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲਾਂ ਰੋਕਣਗੇ। ਹਰਿਆਣਾ ਸਰਕਾਰ ‘ਰੇਲ ਰੋਕੋ’ ਅੰਦੋਲਨ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ।
ਸਮੁੱਚੇ ਸੂਬੇ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ। ਜੀਆਰਪੀ ਤੇ ਆਰਪੀਐਫ਼ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਪੁਲਿਸ, ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਕਿਸਾਨਾਂ ਦੇ ਰੇਲਾਂ ਰੋਕਣ ਦੌਰਾਨ ਭੜਕਾਹਟ ਵਾਲੀ ਕੋਈ ਕਾਰਵਾਈ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਉੱਧਰ ਦਿੱਲੀ ਦੇ ਟੀਕਰੀ ਬਾਰਡਰ ’ਤੇ ਬੁੱਧਵਾਰ ਨੂੰ ਵੀ ਅੰਦੋਲਨਕਾਰੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਪੰਜਾਬ ਤੋਂ ਰੇਲਾਂ ਰਾਹੀਂ ਸੈਂਕੜੇ ਕਿਸਾਨ ਇਸ ਬਾਰਡਰ ’ਤੇ ਪੁੱਜੇ। ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਨਰੇਸ਼ ਬੰਸਲ ਬੁੱਧਵਾਰ ਨੁੰ ਜੀਂਦ ਪੁੱਜੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਿੱਦ ਕਾਰਣ ਅੰਦੋਲਨ ਚੱਲ ਰਿਹਾ ਹੈ। ਉੱਧਰ ਪੰਜਾਬ ’ਚ ਭਾਰਤੀ ਕਿਸਾਨ ਯੂਨੀਅਨ–ਏਕਤਾ (ਉਗਰਾਹਾਂ) ਨੇ 21 ਫ਼ਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਬਰਨਾਲਾ ’ਚ ਕਰਨ ਦਾ ਸੱਦਾ ਦਿੱਤਾ ਹੈ।
ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















