ਪੜਚੋਲ ਕਰੋ
ਹਰਿਆਣਾ ਪੁਲਿਸ 'ਚ ਹੋਵੇਗਾ ਵੱਡਾ ਸੁਧਾਰ, ਨਵੇਂ ਨਿਯਮ ਹੋਣਗੇ ਲਾਗੂ
ਹਰਿਆਣਾ ਆਪਣੇ ਪੁਲਿਸ ਵਿਭਾਗ ਵਿੱਚ ਵੱਡੇ ਸੁਧਾਰ ਕਰਨ ਜਾ ਰਿਹਾ ਹੈ। ਹਰਿਆਣਾ ਪੁਲਿਸ ਹੁਣ ਜਲਦੀ ਹੀ ਆਪਣੇ ਪੁਲਿਸ ਨਿਯਮ ਲਾਗੂ ਕਰੇਗੀ। ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਹਰਿਆਣਾ ਪੁਲਿਸ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਲਦ ਤੋਂ ਜਲਦ ਲਾਗੂ ਕਰਨਗੇ। ਫਿਲਹਾਲ ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਨਿਯਮਾਂ ਨੂੰ ਚਲਾ ਰਹੀ ਹੈ।

ਚੰਡੀਗੜ੍ਹ : ਹਰਿਆਣਾ ਆਪਣੇ ਪੁਲਿਸ ਵਿਭਾਗ ਵਿੱਚ ਵੱਡੇ ਸੁਧਾਰ ਕਰਨ ਜਾ ਰਿਹਾ ਹੈ। ਹਰਿਆਣਾ ਪੁਲਿਸ ਹੁਣ ਜਲਦੀ ਹੀ ਆਪਣੇ ਪੁਲਿਸ ਨਿਯਮ ਲਾਗੂ ਕਰੇਗੀ। ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਹਰਿਆਣਾ ਪੁਲਿਸ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਲਦ ਤੋਂ ਜਲਦ ਲਾਗੂ ਕਰਨਗੇ। ਫਿਲਹਾਲ ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਨਿਯਮਾਂ ਨੂੰ ਚਲਾ ਰਹੀ ਹੈ।
ਉਹਨਾਂ ਕਿਹਾ ਹਰਿਆਣਾ ਦਾ ਖੁਫੀਆ ਵਿਭਾਗ ਪਛੜਿਆ ਹੈ। ਸੀਆਈਡੀ ਦੇ ਕਾਰਜਸ਼ੀਲ ਢੰਗ ਨੂੰ ਬਿਹਤਰ ਬਣਾਉਣ ਲਈ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਹੈ।ਗ੍ਰਹਿ ਸਕੱਤਰ ਵਿਜੇ ਵਰਧਨ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ।ਇਸ ਕਮੇਟੀ ਵਿੱਚ ਆਈਪੀਐਸ ਕੇਪੀ ਸਿੰਘ ਅਤੇ ਪੀਆਰ ਦੇਵ ਸ਼ਾਮਿਲ ਹਨ। ਪੁਲਿਸ ਵਿਭਾਗ ਵਿੱਚ ਸੁਧਾਰ ਲਈ, ਹਰ ਜ਼ਿਲ੍ਹੇ ਵਿੱਚੋਂ 5 ਸੀਨੀਅਰ ਕਾਂਸਟੇਬਲ ਅਤੇ 5 ਹੈੱਡ ਕਾਂਸਟੇਬਲ ਬੁਲਾਏ ਜਾਣਗੇ, ਜਿਨ੍ਹਾਂ ਤੋਂ ਪੁਲਿਸ ਸੁਧਾਰ ਬਾਰੇ ਫੀਡਬੈਕ ਲਿਆ ਜਾਵੇਗਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















