ਚੰਡੀਗੜ੍ਹ: ਪੰਜਾਬ ਵਿੱਚ ਤਾਂ ਕੋਰੋਨਾ ਕੇਸਾਂ ਵਿੱਚ ਸੁਧਾਰ ਹੋਇਆ ਹੈ ਪਰ ਗੁਆਂਢੀ ਰਾਜ ਹਰਿਆਣਾ (Haryana) ਵਿੱਚ ਇੱਕਦਮ ਹਾਲਾਤ ਵਿਗੜਨ ਲੱਗੇ ਹਨ। ਸੂਬੇ ‘ਚ ਅੱਜ ਕੋਰੋਨਾਵਾਇਰਸ (Coronavirus ) ਕਰਕੇ ਇੱਕ ਹੋਰ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 14 ਨਵੇਂ ਕੇਸਾਂ (Covid-19 new cases) ਨਾਲ ਗਿਣਤੀ ਵੱਧ ਕੇ 2,968 ਹੋ ਗਈ ਹੈ। ਇਹ ਗਿਣਤੀ ਪੰਜਾਬ ਨਾਲੋਂ ਵਧ ਗਈ ਹੈ।


ਅੱਜ ਪਲਵਲ ਨੇ ਖ਼ਤਰਨਾਕ ਬਿਮਾਰੀ ਦੇ 10 ਨਵੇਂ ਕੇਸਾਂ ਦੀ ਰਿਪੋਰਟ ਕੀਤੀ, ਜ਼ਿਲ੍ਹੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 89 ਹੋ ਗਈ। ਪਲਵਲ ‘ਚ ਕੁਝ ਦਿਨਾਂ ਦੇ ਅੰਤਰਾਲ ਤੋਂ ਬਾਅਦ ਹੋਰ ਕੇਸ ਦਰਜ ਕੀਤੇ ਗਏ। ਸਿਹਤ ਅਧਿਕਾਰੀਆਂ ਦੇ ਅਨੁਸਾਰ 9 ਨਵੇਂ ਕੇਸ ਪਹਿਲੀ ਜੂਨ ਨੂੰ ਸਾਹਮਣੇ ਆਏ ਸੀ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਕੇਸ ਸਕਾਰਾਤਮਕ ਮਾਮਲਿਆਂ ਦੇ ਸੰਪਰਕ ‘ਚ ਆਉਣ ਤੋਂ ਬਾਅਦ ਸਾਹਮਣੇ ਆਏ ਹਨ। ਨਵੇਂ ਕੇਸ ਲੀਖੀ ਪਿੰਡ (3), ਦੁਧੋਲਾ ਪਿੰਡ (3) ਤੇ ਇੱਕ ਮਿਤ੍ਰੋਲ, ਹੁੱਡਾ ਸੈਕਟਰ 2, ਕ੍ਰਿਸ਼ਨਾ ਕਲੋਨੀ ਤੇ ਹੋਡਲ ਵਿੱਚ ਇੱਕ-ਇੱਕ ਕੇਸ ਸਾਹਮਣੇ ਆਏ ਹਨ।

ਸਿਵਲ ਸਰਜਨ ਡਾ. ਬ੍ਰਹਮਦੀਪ ਸਿੰਘ ਦਾ ਦਾਅਵਾ ਹੈ ਕਿ ਪਲਵਲ ‘ਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜੋ ਐਨਸੀਆਰ ਖੇਤਰ ਫਰੀਦਾਬਾਦ, ਗੁਰੂਗ੍ਰਾਮ ਤੇ ਦਿੱਲੀ ਵਿੱਚ ਕੰਮ ਕਰਦੇ ਹਨ ਤੇ ਆਸਪਾਸ ਦੇ ਕਸਬਿਆਂ ਤੋਂ ਰੋਜ਼ਾਨਾ ਸਫ਼ਰ ਕਰਦੇ ਹਨ।

ਦੱਸ ਦਈਏ ਕਿ ਪਲਵਲ ਵਿੱਚ ਹੁਣ ਤੱਕ ਕੁੱਲ 48 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904