ਪਾਨੀਪਤ: ਪਾਨੀਪਤ ਦੇ ਦੋ ਟੋਲ ਪਲਾਜ਼ਾ ਤੇ ਚੱਲ ਰਹੇ ਕਿਸਾਨਾਂ ਧਰਨੇ ਨੂੰ ਪੁਲਿਸ ਨੇ ਚੁਕਵਾ ਦਿੱਤਾ ਸੀ ਪਰ ਬੀਤੀ ਰਾਤ ਗਾਜ਼ੀਪੁਰ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਜਦੋਂ ਭਾਵੁਕ ਭਾਸ਼ਣ ਦਿੱਤਾ ਤਾਂ ਕਿਸਾਨਾਂ ਨੇ ਵਾਪਸ ਟੋਲ ਪਲਾਜ਼ਿਆਂ 'ਤੇ ਚਾਲੇ ਪਾ ਲਏ। ਕਿਸਾਨਾਂ ਨੇ ਟੋਲ ਪਲਾਜ਼ਿਆਂ ਤੇ ਲੰਗਰ ਵੀ ਸ਼ੁਰੂ ਕੀਤਾ ਤੇ ਟੋਲ ਫਰੀ ਵੀ ਕਰ ਦਿੱਤੀ।
ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕੇ ਜੇ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਕਿਸਾਨਾਂ ਤੇ ਬਲ ਪ੍ਰਯੋਗ ਕੀਤਾ ਗਿਆ ਤਾਂ ਉਸ ਦੇ ਨਤੀਜੇ ਠੀਕ ਨਹੀਂ ਹੋਣਗੇ। ਦਿੱਲੀ ਹਿੰਸਾ ਮਗਰੋਂ ਰੋਹਤਕ ਟੋਲ ਪਲਾਜ਼ਾ ਤੇ ਦਿੱਲੀ ਅੰਮ੍ਰਿਤਸਰ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਲੰਗਰ ਨੂੰ ਵੀ ਰੋਕ ਦਿੱਤਾ ਗਿਆ ਸੀ ਪਰ ਵੀਰਵਾਰ ਨੂੰ ਫਿਰ ਤੋਂ ਟੋਲ ਪਲਾਜ਼ਾ ਤੇ ਧਰਨਾ ਲਾਇਆ ਗਿਆ ਤੇ ਲੰਗਰ ਚਾਲੂ ਕਰ ਦਿੱਤਾ ਗਿਆ।