ਪੜਚੋਲ ਕਰੋ
Advertisement
ਕਾਂਗਰਸ ਦੀ ਕਾਰਜਕਾਰਨੀ ਦੀ ਬੈਠਕ ਸ਼ੁਰੂ, ਸਵੇਰ ਤੋਂ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨੂੰ ਹਟਾਉਣ ਦਾ ਹੋਕਾ
ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਉਨ੍ਹਾਂ ਦੇ ਮਾਤਾ ਤੇ ਯੂਪੀਏ ਗਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਨੇਤਾ ਵੀ ਪਹੁੰਚੇ ਹਨ।
ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਸ਼ੁਰੂ ਹੋ ਗਈ ਹੈ। ਪਾਰਟੀ ਲੋਕ ਸਭਾ ਚੋਣਾਂ ਵਿੱਚ ਆਪਣੇ ਮੰਦੇ ਪ੍ਰਦਰਸ਼ਨ 'ਤੇ ਵਿਚਾਰ ਚਰਚਾ ਕਰ ਰਹੀ ਹੈ, ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਹੋਰ ਹੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਨੂੰ ਗਾਂਧੀ ਪਰਿਵਾਰ ਤੋਂ ਵੱਖ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ।
ਸੀਡਬਲਿਊਸੀ ਦੀ ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਉਨ੍ਹਾਂ ਦੇ ਮਾਤਾ ਤੇ ਯੂਪੀਏ ਗਠਜੋੜ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਨੇਤਾ ਵੀ ਪਹੁੰਚੇ ਹਨ। ਚਰਚਾਵਾਂ ਹਨ ਕਿ ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਬਤੌਰ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਅਤੇ ਇਸ ਵਾਰ ਤਾਂ ਰਾਹੁਲ ਨੇ ਗਾਂਧੀ ਪਰਿਵਾਰ ਦੀ ਜੱਦੀ ਸੀਟ ਅਮੇਠੀ ਵੀ ਗੁਆ ਦਿੱਤੀ। ਇਸ ਲਈ ਉਨ੍ਹਾਂ ਵੱਲੋਂ ਖ਼ੁਦ ਹੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰਨ ਦੀਆਂ ਖ਼ਬਰਾਂ ਵੀ ਆਈਆਂ ਸਨ।Delhi: More visuals from Congress Working Committee(CWC) meeting at party office pic.twitter.com/0yiA3eOx1i
— ANI (@ANI) May 25, 2019
ਸ਼ਨੀਵਾਰ ਸਵੇਰ ਤੋਂ ਹੀ ਟਵਿੱਟਰ 'ਤੇ #CongBachaoRahulHatao ਦੇ ਨਾਂਅ ਨਾਲ ਹੈਸ਼ਟੈਗ ਟ੍ਰੈਂਡਿੰਗ ਵਿੱਚ ਵੀ ਹੈ। ਪਾਰਟੀ ਦੇ ਸੀਨੀਅਰ ਨੇਤਾ ਹੁਣ ਚੋਣਾਂ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨਗੇ। ਅਤੇ ਇਸੇ ਦੌਰਾਨ ਇਹ ਵੀ ਸਾਹਮਣੇ ਆਵੇਗਾ ਕਿ ਕਾਂਗਰਸ ਦੀ ਅਗਵਾਈ ਹੁਣ ਕੌਣ ਕਰੇਗਾ। ਕੀ ਰਾਹੁਲ ਗਾਂਧੀ ਆਪਣੇ ਹੱਥ ਵਿੱਚ ਹੀ ਕਾਂਗਰਸ ਦੀ ਕਮਾਨ ਰੱਖਦੇ ਹਨ ਜਾਂ ਕਿਸੇ ਹੋਰ ਨੂੰ ਕਾਂਗਰਸ ਦਾ ਪ੍ਰਧਾਨ ਲਾਇਆ ਜਾਂਦਾ ਹੈ, ਇਹ ਵੱਡਾ ਸਵਾਲ ਹੈ।Please not trend #CongBachaoRahulHatao this men is very entertaining. i did not took interest in politics before the arrival of #RahulGandhi. pic.twitter.com/pBbf51uyRI
— SHUBHAM SHARMA (@shubhaihum) May 25, 2019
#CongBachaoRahulHatao BJP supporters be like pic.twitter.com/O0VGdLM1OU
— Nirikshhhhhhh (@nirikshhhh) May 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement