ਪੜਚੋਲ ਕਰੋ

ਹਾਥਰਸ ਕੇਸ: ਪੀੜਤ ਪਰਿਵਾਰ ਨੇ ਸੀਬੀਆਈ ਜਾਂਚ ਮੰਗੀ, ਪ੍ਰਸ਼ਾਸਨ ‘ਤੇ ਦਬਾਅ ਬਣਾਉਣ ਦਾ ਇਲਜ਼ਾਮ

ਪੀੜਤਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ‘ਤੇ ਪੁਲਿਸ ਕੋਲ ਜਾਣ ਲਈ ਦਬਾਅ ਪਾਇਆ ਗਿਆ ਸੀ। ਉੱਥੇ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਨੇ ਤਿੰਨ ਪਰਿਵਾਰਕ ਮੈਂਬਰਾਂ ਤੋਂ ਕੁਝ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ।

ਹਾਥਰਸ: ਹਾਥਰਸ ਮਾਮਲੇ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀ ਉਸ ‘ਤੇ ਦਬਾਅ ਪਾ ਰਹੇ ਹਨ। ਉਸ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ’ਤੇ ਵਾਰ-ਵਾਰ ਆਪਣੇ ਬਿਆਨ ਬਦਲਣ ਲਈ ਦਬਾਅ ਪਾ ਰਿਹਾ ਹੈ। ਪੀੜਤਾ ਦੇ ਪਿਤਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ‘ਤੇ ਥਾਣੇ ਜਾਣ ਲਈ ਦਬਾਅ ਪਾਇਆ ਗਿਆ, ਜਿੱਥੇ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਕੁਝ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾਏ। ਉਧਰ, ਟਵਿੱਟਰ 'ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਲੜਕੀ ਦੇ ਪਿਤਾ ਦੀ ਸਾਂਝੀ ਕੀਤੀ ਗਈ ਵੀਡੀਓ ਵਿੱਚ ਲੜਕੀ ਦੇ ਪਿਤਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹਾਂ। ਮੇਰੀ ਬੇਟੀ ਦੇ ਕੇਸ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਸਾਡੇ 'ਤੇ ਅਧਿਕਾਰੀਆਂ ਦਾ ਦਬਾਅ ਹੈ ਤੇ ਸਾਨੂੰ ਨਜ਼ਰਬੰਦ ਕੀਤਾ ਗਿਆ ਹੈ। ਮੀਡੀਆ ਨੂੰ ਸਾਡੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।" ਇਹ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ ਜਿਸ ਵਿੱਚ ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਵੀਨ ਕੁਮਾਰ ਲਕਸ਼ਕਰ ਨੇ ਲੜਕੀ ਦੇ ਪਿਤਾ ਨੂੰ ਕਥਿਤ ਤੌਰ 'ਤੇ ਦੱਸਿਆ ਸੀ ਕਿ ਕੀ ਉਹ ਇਹ ਬਿਆਨ ਬਰਕਰਾਰ ਰੱਖਣਾ ਚਾਹੁੰਦੇ ਹਨ ਜਾਂ ਇਸ ਨੂੰ ਬਦਲਣਾ ਚਾਹੁੰਦੇ ਹਨ, ਇਸ ਬਾਰੇ ਮੁੜ ਇੱਕ ਵਾਰ ਸੋਚੋ।" ਸੋਸ਼ਲ ਮੀਡੀਆ 'ਤੇ ਵੀਡੀਓ ਮੁਤਾਬਕ, ਜ਼ਿਲ੍ਹਾ ਮੈਜਿਸਟ੍ਰੇਟ ਨੇ ਪੀੜਤਾ ਦੇ ਪਿਤਾ ਨੂੰ ਕਿਹਾ, "ਆਪਣੀ ਭਰੋਸੇਯੋਗਤਾ ਨੂੰ ਖ਼ਤਮ ਨਾ ਕਰੋ। ਮੀਡੀਆ ਵਾਲੇ (ਦੇ ਬਾਰੇ), ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਅੱਧਾ ਚਲੇ ਗਿਆ ਹੈ, ਅੱਧੇ ਕੱਲ੍ਹ ਸਵੇਰੇ ਤੱਕ ਚਲੇ ਜਾਣਗੇ ਤੇ…ਅਸੀਂ ਹੀ ਬੱਸ ਖੜ੍ਹੇ ਹਾਂ, ਤੁਹਾਡੇ ਨਾਲ, ਠੀਕ ਹੈ। ਹੁਣ ਤੁਹਾਡੀ ਇੱਛਾ, ਨਹੀਂ ਬਦਲਣਾ ਹੈ।" ਪੋਸਟ ਮਾਰਟਮ ਦੀ ਰਿਪੋਰਟ ਸਾਹਮਣੇ ਆਈ: ਇਸ ਦੌਰਾਨ ਅਹਿਮ ਗੱਲ ਇਹ ਹੈ ਕਿ ਹਾਥਰਸ ਸਮੂਹਕ ਬਲਾਤਕਾਰ ਪੀੜਤ ਦੀ ਪੋਸਟ ਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਪੀੜਤਾ ਦੇ ਗਰਦਨ 'ਤੇ ਜ਼ਖਮਾਂ ਦੇ ਨਿਸ਼ਾਨ ਤੇ ਹੱਡੀਆਂ ਵੀ ਟੁੱਟੀਆਂ ਹਨ। ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪੀੜਤਾ ਨਾਲ ਕਿਸ ਤਰ੍ਹਾਂ ਦੀ ਦਰਿੰਦਗੀ ਨਹੀਂ ਕੀਤੀ ਗਈ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਦੋਸ਼ੀ ਨੇ ਮ੍ਰਿਤਕਾ ਦੀ ਜੀਭ ਕੱਟ ਦਿੱਤੀ ਸੀ ਤੇ ਉਸ ਦੇ ਗਲੇ, ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਸੀ। ਇਹ ਰਿਪੋਰਟ ਦਿੱਲੀ ਦੇ ਸਫਦਰਜੰਗ ਹਸਪਤਾਲ ਨੇ ਜਾਰੀ ਕੀਤੀ ਹੈ। ਪੋਸਟ ਮਾਰਟਮ ਰਿਪੋਰਟ ਮੁਾਤਬਕ ਇੱਕ ਵਾਰ ਨਹੀਂ, ਕਈ ਵਾਰ ਪੀੜਤਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਪ੍ਰਧਾਨ ਮੰਤਰੀ ਮੋਦੀ ਦੇ Insta ਵੀਡੀਓ 'ਤੇ ਅਭਿਜੀਤ ਦੀਪਕ ਦਾ ਨਿਸ਼ਾਨਾ
ਪ੍ਰਧਾਨ ਮੰਤਰੀ ਮੋਦੀ ਦੇ Insta ਵੀਡੀਓ 'ਤੇ ਅਭਿਜੀਤ ਦੀਪਕ ਦਾ ਨਿਸ਼ਾਨਾ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
Embed widget