ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੁਹਾਡੀ ਜੇਬ ‘ਤੇ ਰੋਜ਼ ਭਾਰੀ ਪੈ ਰਹੀਆਂ ਹਨ। ਜੇਕਰ ਤੁਹਾਨੂੰ ਵੀ 50 ਲੀਟਰ ਤਕ ਪੈਟਰੋਲ-ਡੀਜ਼ਲ ਫਰੀ ਮਿਲ ਜਾਵੇ ਤਾਂ ਸੋਚੋ ਤੁਹਾਡੇ ਲਈ ਕਿੰਨੀ ਰਾਹਤ ਦੀ ਗੱਲ ਹੋਵੇਗੀ। ਅਜਿਹਾ ਮੁਮਕਿਨ ਹੈ ਤੇ ਇਸ ‘ਚ ਤੁਹਾਡੀ ਮਦਦ ਕਰਨ ਲਈ ਅੱਗੇ ਆਇਆ ਹੈ HDFC ਬੈਂਕ ਤੇ ਇੰਡੀਅਨ ਆਈਲ।
ਅਸਲ ‘ਚ ਐਚਡੀਐਫਸੀ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨਾਲ ਮਿਲ ਕੇ ਨੌਨ-ਮੈਟਰੋ ਸ਼ਹਿਰਾਂ ਤੇ ਕਸਬਿਆਂ ਦੇ ਯੂਜ਼ਰਸ ਲਈ ਇੱਕ ਕੋ-ਬ੍ਰਾਂਡਿਡ ਕ੍ਰੈਡਿਟ ਕਾਰਡ ‘ਇੰਡੀਅਨ ਆਇਲ HDFC ਬੈਂਕ ਕ੍ਰੈਡਿਟ ਕਾਰਡ ਲੌਂਚ ਕੀਤਾ ਹੈ।
ਇਸ ਕਾਰਡ ਰਾਹੀਂ ਫਿਊਲ ਖਰੀਦ ‘ਤੇ ਸਭ ਤੋਂ ਜ਼ਿਆਦਾ ਬੈਨੀਫਿੱਟ ਤੇ ਰਿਵਾਰਡ ਪੁਆਇੰਟ ਹਾਸਲ ਕਰ ਸਕਦੇ ਹੋ। ਇਹ ਕਾਰਡ ਰੁਪਏ ਤੇ ਵੀਜ਼ਾ ਦੋਵਾਂ ਪਲੇਟਫਾਰਮਜ਼ ‘ਤੇ ਉਪਲੱਬਧ ਹੋਵੇਗਾ। ਇਸ ਕ੍ਰੈਡਿਟ ਕਾਰਡ ਦੀ ਸਾਲਾਨਾ ਫੀਸ 500 ਰੁਪਏ ਹੈ ਪਰ ਜੇਕਰ ਕੋਈ ਹਾਹਕ ਸਾਲ ਦੇ 50,000 ਰੁਪਏ ਖ਼ਰਚ ਕਰਦਾ ਹੈ ਤਾਂ ਉਸ ਦੀ ਸਾਲਾਨਾ ਫੀਸ ਮਾਫ ਹੋ ਜਾਵੇਗੀ।
HDFC ਦੀ ਕੋਸ਼ਿਸ਼ ਡਿਜੀਟਲ ਪੇਮੈਂਟ ਮੋਡ ਨੂੰ ਛੋਟੇ ਸ਼ਹਿਰਾਂ ਤੇ ਕਸਬਿਆਂ ਤਕ ਲੈ ਜਾਣ ਦੀ ਹੈ। HDFC ਬੈਂਕ ਦੀ 75% ਤੋਂ ਜ਼ਿਆਦਾ ਬ੍ਰਾਂਚ ਨੌਨ-ਮੈਟਰੋ ਸ਼ਹਿਰਾਂ ‘ਚ ਹਨ। ਉਧਰ IOCL ਕੈਸ਼ਲੈਸ ਤੇ ਡਿਜੀਟੈਲ ਟ੍ਰਾਂਸਜੈਕਸ਼ਨ ਨੂੰ ਵਧਾਵਾ ਦੇਣ ਲਈ ਅੱਗੇ ਆ ਰਹੀ ਹੈ। ਕੰਪਨੀ 27 ਹਜ਼ਾਰ ਤੋਂ ਜ਼ਿਆਦਾ ਰਿਟੇਲ ਆਊਟਲੈਟਸ ਵਿੱਚੋਂ 98% ਕ੍ਰੈਡਿਟ/ਡੈਬਿਟ ਕਾਰਡ ‘ਤੇ ਪੇਮੈਂਟ ਸਵੀਕਾਰ ਕਰਨ ‘ਚ ਸਮਰੱਥ ਹੈ।