ਪੜਚੋਲ ਕਰੋ

ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਦਰਜ

ਚੰਡੀਗੜ੍ਹ: ਦੇਸ਼ ਦੇ ਉੱਪਰਲੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫ਼ਬਾਰੀ ਦੌਰਾਨ ਉੱਤਰਾਖੰਡ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸੂਬੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਵੀ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਤੋਂ ਪੰਜ ਫੁੱਟ ਤਕ ਬਰਫ਼ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਢਾਈ ਫੁੱਟ ਤਕ ਬਰਫ਼ ਇਕੱਠੀ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸੱਟ ਹੇਠ ਆਉਂਦੇ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਖ਼ਰਾਬੀ ਚਲ ਰਹੀ ਹੈ, ਜਿਸ ਕਾਰਨ ਉਪਰਲੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਛੇ ਕਿਲੋਮੀਟਰ ਰਸਤੇ ਵਾਲਾ ਇਲਾਕਾ ਬਰਫ ਪੈਣ ਨਾਲ ਚਿੱਟੀ ਚਾਦਰ ਵਾਂਗ ਢਕਿਆ ਗਿਆ ਹੈ। ਹਰ ਪਾਸੇ ਬਰਫ ਹੀ ਬਰਫ ਦਿਖਾਈ ਦਿੰਦੀ ਹੈ। ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਦਰਜ ਉਨ੍ਹਾਂ ਦਸਿਆ ਕਿ ਅਜਿਹੀ ਸਥਿਤੀ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਾ ਅਸੰਭਵ ਹੈ ਪਰ ਅਨੁਮਾਨ ਹੈ ਕਿ ਉਥੇ ਵੀ ਚਾਰ ਤੋਂ ਪੰਜ ਫੁਟ ਤਕ ਬਰਫ ਪੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਦੋ ਕਿਲੋਮੀਟਰ ਹੇਠਾਂ ਰਾਮ ਡੂੰਘੀ ਗਲੇਸ਼ੀਅਰ ਤਕ ਦੋ ਦੋ ਫੁਟ ਬਰਫ ਪੈ ਗਈ ਹੈ। ਜਦੋਂਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਵੀ ਪਈ ਬਰਫ਼ ਪਿਘਲਣ ਮਗਰੋਂ ਸਥਿਤੀ ਆਮ ਵਾਂਗ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਕਤੂਬਰ ਮਹੀਨੇ 'ਚ ਸਾਲਾਨਾ ਯਾਤਰਾ ਦੀ ਸਮਾਪਤੀ ਮਗਰੋਂ ਕਿਵਾੜ ਬੰਦ ਕਰ ਦਿੱਤੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਖ ਆਸਨ ਵਾਲੇ ਸਥਾਨ ’ਤੇ ਸੁਸ਼ੋਭਿਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮਗਰੋਂ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਗੁਰਦੁਆਰਾ ਗੋਬਿੰਦਧਾਮ ਦੇ ਕਿਵਾੜ ਵੀ ਬੰਦ ਕਰ ਦਿੱਤੇ ਗਏ ਸਨ। ਹੁਣ ਦੋਵਾਂ ਥਾਵਾਂ ‘ਤੇ ਪ੍ਰਕਾਸ਼ ਨਹੀਂ ਹੈ ਜਦੋਂਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਨਿਰੰਤਰ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਟਰਸੱਟ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਵਿੱਚ ਮੁੜ ਬਰਫਬਾਰੀ ਹੋਣ ਅਤੇ ਮੌਸਮ ਖ਼ਰਾਬ ਰਹਿਣ ਬਾਰੇ ਸੂਚਨਾ ਦਿੱਤੀ ਗਈ ਹੈ।

ਟਾਪ ਹੈਡਲਾਈਨ

Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 
Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 
Opration Sindoor 'ਚ ਸ਼ਹੀਦ ਹੋਏ 6 ਭਾਰਤੀ ਜਵਾਨਾਂ ਦੇ ਨਾਂ ਆਏ ਸਾਹਮਣੇ, ਨੈਸ਼ਨਲ ਵਾਰ ਮੈਮੋਰੀਅਲ 'ਚ ਮਿਲੀ ਜਗ੍ਹਾ 
Opration Sindoor 'ਚ ਸ਼ਹੀਦ ਹੋਏ 6 ਭਾਰਤੀ ਜਵਾਨਾਂ ਦੇ ਨਾਂ ਆਏ ਸਾਹਮਣੇ, ਨੈਸ਼ਨਲ ਵਾਰ ਮੈਮੋਰੀਅਲ 'ਚ ਮਿਲੀ ਜਗ੍ਹਾ 
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Embed widget