Cloud Burst In Lahaul And Spiti: ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਨਾਲ ਦੋ ਪੁਲ ਰੁੜ੍ਹ ਗਏ। ਜਾਣਕਾਰੀ ਮੁਤਾਬਕ 2 ਅਗਸਤ ਨੂੰ ਮਨਾਲੀ-ਲਦਾਖ ਰੋਡ 'ਤੇ ਬੱਦਲ ਫਟਣ ਕਾਰਨ ਕੁਪਾਟਾ ਬ੍ਰਿਜ ਅਤੇ ਬੇਲੀ ਬ੍ਰਿਜ ਨੂੰ ਨੁਕਸਾਨ ਪਹੁੰਚਿਆ ਹੈ।


ਜਾਣਕਾਰੀ ਦਿੰਦੇ ਹੋਏ ਦਾਰਚਾ-ਸ਼ਿੰਕੂ ਐਲ.ਏ.ਰੋਡ 126 ਆਰ.ਸੀ.ਸੀ.ਬੀ.ਆਰ.ਓ. ਦੇ ਓ.ਆਈ.ਸੀ. ਆਸ਼ੂਤੋਸ਼ ਗਾਡੇਕਰ ਨੇ ਦੱਸਿਆ ਕਿ 2 ਅਗਸਤ ਨੂੰ ਰਾਤ ਸਾਢੇ 8 ਵਜੇ ਦੇ ਕਰੀਬ ਬੱਦਲ ਫਟਣ ਕਾਰਨ ਇੱਕ ਬੇਲੀ ਬ੍ਰਿਜ ਅਤੇ ਨਵਾਂ ਬਣਿਆ ਪੁਲ ਰੁੜ੍ਹ ਗਿਆ। ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋ-ਤਿੰਨ ਦਿਨਾਂ ਵਿੱਚ ਸੜਕ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਜਾਵੇਗਾ।