ਪੂਜਾ ਸ਼ਕੁਨ ਪਾਂਡੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਮੌਕੇ ਮੀਡੀਆ ਨੂੰ ਵੀ ਸੱਦਾ ਦਿੱਤਾ ਸੀ। ਫਿਰ ਉਨ੍ਹਾਂ ਦੇ ਸਾਹਮਣੇ ਬੰਦੂਕ ਨਾਲ ਸੰਕੇਤਕ ਤੌਰ ’ਤੇ ਗਾਂਧੀ ਦੀ ਤਸਵੀਰ ਨੂੰ ਤਿਨ ਗੋਲ਼ੀਆਂ ਮਾਰੀਆਂ ਤੇ ਨਥੂ ਰਾਮ ਅਮਰ ਰਹੇ ਦੇ ਨਾਅਰੇ ਲਾਏ। ਇੱਥੋਂ ਤਕ ਕਿ ਬਾਪੂ ਦੇ ਕਾਤਲ ਨੂੰ ਮਹਾਂਸਭਾ ਨੇ ਸੱਚਾ ਹਿੰਦੂਵਾਦੀ ਦੱਸਦਿਆਂ ਉਸ ਨੂੰ ਮਹਾਤਮਾ ਦਾ ਖਿਤਾਬ ਤਕ ਦੇ ਦਿੱਤਾ। ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋਣ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ।
ਪੂਰੇ ਪ੍ਰੋਗਰਾਮ ਦੌਰਾਨ ਹਿੰਦੂ ਮਹਾਂਸਭਾ ਦੀ ਲੀਡਰ ਨੇ ਭਗਵਾਨ ਕ੍ਰਿਸ਼ਣ ਨਾਲ ਗਾਂਧੀ ਦੇ ਕਾਤਲ ਨਥੂਰਾਮ ਗੋਡਸੇ ਦੀ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਗਾਂਧੀ ਜਿਊਂਦੇ ਰਹਿੰਦੇ ਤਾਂ ਦੇਸ਼ ਦੀ ਇੱਕ ਹੋਰ ਵੰਡ ਹੋ ਜਾਂਦੀ। ਅਲੀਗੜ੍ਹ ਦੇ ਏਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਖਿਲ ਭਾਰਤ ਹਿੰਦੂ ਮਹਾਂਸਭਾ ਦੇ ਦੋ ਜਣੇ ਗ੍ਰਿਫ਼ਤਾਰ ਵੀ ਕੀਤੇ ਗਏ ਹਨ।