ਪੜਚੋਲ ਕਰੋ
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਬਾਬੇ ਦੀ ਕਥਿਤ ਧੀ ਹਨੀਪ੍ਰੀਤ 25 ਅਗਸਤ ਤੋਂ ਫ਼ਰਾਰ ਹੈ। ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਪਰ ਵੱਡਾ ਸੁਆਲ ਇਹ ਹੈ ਕਿ 24 ਅਗਸਤ ਦੀ ਸ਼ਾਮ ਨੂੰ ਸਿਰਸਾ ਵਿੱਚ ਕਰਫ਼ਿਊ ਦੇ ਬਾਵਜੂਦ ਹਨੀਪ੍ਰੀਤ ਕਿਵੇਂ ਭੱਜ ਨਿਕਲੀ? ਡੇਰੇ ਦੀ ਚੇਅਰਪਰਸਨ ਨੇ ਪੁੱਛ ਪੜਤਾਲ ਵਿੱਚ ਐਸ.ਆਈ.ਟੀ. ਨੂੰ ਦੱਸਿਆ ਸੀ ਕਿ ਹਨੀਪ੍ਰੀਤ 25-26 ਅਗਸਤ ਦੀ ਰਾਤ ਨੂੰ ਡੇਰੇ ਵਿੱਚ ਸੀ। ਇਹ ਉਹ ਵਕਤ ਸੀ ਜਦੋਂ ਡੇਰੇ ਸੀਲ ਸਨ। ਅਜਿਹੇ ਵਿੱਚ ਹਨੀਪ੍ਰੀਤ ਦਾ ਡੇਰੇ ਵਿੱਚ ਆਉਣਾ ਤੇ ਫਿਰ ਜਾਣਾ, ਪ੍ਰਸ਼ਾਸਨ ਦੀ ਨਾਕਾਮੀ ਜ਼ਾਹਿਰ ਕਰਦਾ ਹੈ। ਕੀ ਹੋਏ ਸੀ ਪੁਖ਼ਤਾ ਇੰਤਜ਼ਾਮ? 24 ਅਗਸਤ ਦੀ ਸ਼ਾਮ ਤੋਂ ਪ੍ਰਸ਼ਾਸਨ ਨੇ 16 ਨਾਕੇ ਲਾਏ। ਇਸ ਨਾਕੇਬੰਦੀ ਤਹਿਤ ਅਰਧ ਸੈਨਿਕ ਬਲ, ਹਰਿਆਣਾ ਪੁਲਿਸ ਦੇ ਜਵਾਨ ਤੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਕੋਈ ਵੀ ਵਿਅਕਤੀ ਆਪਣੇ ਘਰ ਬਾਹਰ ਨਹੀਂ ਨਿਕਲੇਗਾ। ਸਿਰਸਾ ਤੇ ਡੇਰਾ ਦੀ ਸੁਰੱਖਿਆ ਦੇ ਮੱਦੇਨਜ਼ਰ ਸੈਨਾ ਤੇ ਅਰਧ-ਸੈਨਿਕ ਬਲਾਂ ਦੀ 40 ਕੰਪਨੀਆਂ ਸਿਰਸਾ ਪਹੁੰਚ ਕੇ ਤਾਇਨਾਤੀ ਲੈ ਲਈ ਸੀ। ਗੁਰਮੀਤ ਦੀ ਗ੍ਰਿਫ਼ਤਾਰੀ ਦੇ ਬਾਅਦ ਸਿਰਸਾ ਵਿੱਚ ਭੜਕੀ ਹਿੰਸਕ ਘਟਨਾਵਾਂ ਵਿੱਚ ਛੇ ਲੋਕਾਂ ਦੀ ਮੌਤ ਹੋਈ ਸੀ। ਇਸ ਮਗਰੋਂ ਸਿਰਸਾ ਸ਼ਹਿਰ ਤੋਂ ਵੱਡੇ ਡੇਰੇ ਨੂੰ ਜਾਣ ਵਾਲੇ ਸਾਰੇ ਰਾਸ ਤੇ ਸੀਲਬੰਦ ਕਰ ਦਿੱਤੇ ਗਏ। ਸਾਵਧਾਨੀ ਵਰਤਦੇ ਹੋਏ ਇਸ ਦੌਰਾਨ ਅਰਧ ਸੈਨਿਕ ਬਲਾਂ ਦੇ ਜਵਾਨ ਆਉਣ-ਜਾਣ ਵਾਲਿਆਂ ਦਾ ਨਾਮ ਲਿਖ ਕੇ ਵਾਹਨਾਂ ਦੀ ਤਲਾਸ਼ੀ ਲਈ ਸੀ। ਸਰਕਾਰੀ ਨੇ ਭਜਾਈ ਹਨੀਪ੍ਰੀਤ ? ਸਿਰਸਾ ਐਸਆਈਟੀ ਦੇ ਪ੍ਰਮੁੱਖ ਅਤੇ ਡੀਐਸਪੀ ਕੁਲਦੀਪ ਬੈਨੀਪਾਲ ਨੇ ਜਾਂਚ ਵਿੱਚ ਪਾਇਆ ਕਿ 26 ਅਗਸਤ ਦੀ ਰਾਤ ਤੱਕ ਹਨੀਪ੍ਰੀਤ ਡੇਰੇ ਵਿੱਚ ਸੀ। ਬੈਨੀਪਾਲ ਨੇ ਕਿਹਾ ਕਿ 26 ਅਗਸਤ ਦੀ ਰਾਤ ਦੇ ਬਾਅਦ ਤੋਂ ਹਨੀਪ੍ਰੀਤ ਦੀ ਕੋਈ ਖ਼ਬਰ ਨਹੀਂ ਹੈ। ਹਨੀਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਚਕੂਲਾ ਪੁਲਿਸ ਦੀ ਟੀਮ ਲਗਾਤਾਰ ਸਿਰਸਾ ਪੁਲਿਸ ਨਾਲ ਸੰਪਰਕ ਵਿੱਚ ਹੈ ਤੇ ਜਾਣਕਾਰੀ ਸਾਂਝੀ ਕੀਤਾ ਜਾ ਰਹੀ ਹੈ। ਹਾਲਾਂਕਿ ਜਾਂਚ ਟੀਮ ਨੇ ਮੀਡੀਆ ਨੂੰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਡੇਰਾ ਦੇ ਸਾਬਕਾ ਸੇਵਾਦਾਰ ਗੁਰਦਾਸ ਸਿੰਘ ਤੂਰ ਕਹਿੰਦੇ ਹਨ ਕਿ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਾਉਣੀ ਚਾਹੀਦੀ। ਕਰਫ਼ਿਊ ਦੌਰਾਨ ਡੇਰਾ ਤੋਂ ਨਿਕਲਣ ਵਾਲੇ ਲੋਕਾਂ ਨੂੰ ਕਿਸ ਆਧਾਰ ਉੱਤੇ ਨਿਕਲਣ ਦਿੱਤਾ ਗਿਆ? ਤੂਰ ਨੇ ਇਲਜ਼ਾਮ ਲਗਾਏ ਕਿ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਦੇ ਚੱਲਦੇ ਡੇਰਾ ਦੇ ਅੰਦਰ ਮੌਜੂਦ ਸ਼ੱਕੀ ਸਾਮਾਨ ਨੂੰ ਠਿਕਾਣੇ ਲਾ ਦਿੱਤਾ। ਇਸ ਗੰਭੀਰ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ। ਰਾਮਚੰਦਰ ਛਤਰਪਤੀ ਦੇ ਬੇਟੇ ਨੇ ਕੀ ਕਿਹਾ? ਗੁਰਮੀਤ ਕੇਸ ਵਿੱਚ ਸਭ ਤੋਂ ਪਹਿਲੀ ਚਿੱਠੀ ਛਪਣ ਵਾਲੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਹੁਣ ਤੱਕ ਸਰਕਾਰਾਂ ਹੀ ਡੇਰੇ ਨੂੰ ਸੁਰੱਖਿਆ ਕਰਦੀਆਂ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਡੇਰੇ ਪ੍ਰਮੁੱਖ ਦੇ ਖ਼ਿਲਾਫ਼ ਨਾ ਤਾਂ ਪਹਿਲਾਂ ਤੋਂ ਸਰਕਾਰਾਂ ਨੇ ਕਦਮ ਚੁੱਕਿਆ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਡੇਰੇ ਪ੍ਰਮੁੱਖ ਖ਼ਿਲਾਫ਼ ਹੁਣ ਤੱਕ ਦਰਜ ਮਾਮਲੇ ਸਿੱਧੇ ਤੋਰ ਤੇ ਸੀਬੀਆਈ ਨੇ ਆਪਣੇ ਪੱਧਰ ਉੱਤੇ ਦਰਜ ਕੀਤੇ ਹਨ। ਅੰਸ਼ੁਲ ਛਤਰਪਤੀ ਨੇ ਵੀ ਇਸ ਪੂਰੇ ਮਾਮਲਾ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਂਕਿ ਅਸਲੀਅਤ ਉਜਾਗਰ ਹੋ ਸਕੇ।
Before You Go
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਟ੍ਰੈਂਡਿੰਗ ਟੌਪਿਕ




















