ਚੇਨੰਈ: ਅਪੋਲੋ ਹਸਪਤਾਲ ਨੇ ਮਰਹੂਲ ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਕਮਿਸ਼ਨ ਨੂੰ ਕਿਹਾ ਹੈ ਕਿ ਪੁਲਿਸ ਦੇ ਨਿਰਦੇਸ਼ਾਂ ਤਹਿਤ ਹੀ ਹਸਪਤਾਲ ਦੇ ਅੰਦਰ ਵਾਲੇ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਸਨ। ਜੈਲਲਿਤਾ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਟੈਸਟ ਆਦਿ ਲਈ ਕਮਰੇ ਵਿੱਚੋਂ ਇੱਧਰ-ਉੱਧਰ ਲਿਜਾਉਣ ਦੌਰਾਨ ਸੀਸੀਟੀਵੀ ਬੰਦ ਕੀਤੇ ਗਏ ਸਨ।
ਕਾਨੂੰਨੀ ਪ੍ਰਬੰਧਕ ਐਸ.ਐਮ. ਮੋਹਨ ਕੁਮਾਰ ਨੇ ਹਸਪਤਾਲ ਵੱਲੋਂ ਹਲਫ਼ਨਾਮਾ ਦੇਕੇ ਜਸਟਿਸ ਏ. ਅਰੁਮਗੁਸਵਾਮੀ ਜਾਂਚ ਕਮਿਸ਼ਨ ਨੂੰ ਦੱਸਿਆ ਗਿਆ ਹੈ ਕਿ ਕੌਮਾਂਤਰੀ ਮਾਪਦੰਡਾਂ ਮੁਤਾਬਕ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ, ਆਈਸੀਯੂ ਜਾਂ ਸੀਸੀਯੂ ਵਿੱਚ ਸੀਸੀਟੀਵੀ ਕੈਮਰੇ ਨਹੀਂ ਹਨ।
ਹਸਪਤਾਲ ਵੱਲੋਂ ਪੇਸ਼ ਹੋਈ ਵਕੀਲ ਮੈਮੂਨਾ ਬਾਦਸ਼ਾ ਨੇ ਸ਼ੁੱਕਰਵਾਰ ਨੂੰ ਸੌਂਪੇ ਹਲਫ਼ਨਾਮੇ ਵਿੱਚ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਗਲਿਆਰਿਆਂ ਤੇ ਪ੍ਰਵੇਸ਼ ਦੁਆਰਾਂ 'ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਅੰਦਰ ਡਾਇਗ੍ਰੋਸਟਿਕ ਜਾਂਚ ਲਈ ਜਦ ਮਰਹੂਮ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਕਮਰੇ ਤੋਂ ਬਾਹਰ ਲਿਜਾਇਆ ਗਿਆ ਤਾਂ ਉਦੋਂ ਕੈਮਰੇ ਬੰਦ ਕਰ ਦਿੱਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਅਜਿਹਾ ਪੁਲਿਸ ਕਮਿਸ਼ਨਰ (ਖੁਫ਼ੀਆ) ਕੇ.ਐਮ. ਸਤਿਆਮੂਰਤੀ ਸਮੇਤ ਕਈ ਪੁਲਿਸ ਅਧਿਕਾਰੀਆਂ ਦੇ ਕਹਿਣ 'ਤੇ ਅਜਿਹਾ ਕੀਤਾ ਗਿਆ ਸੀ। ਸੀਸੀਟੀਵੀ ਕੈਮਰਾ ਤੇ ਹਸਪਤਾਲ ਵੱਲੋਂ ਜਾਰੀ ਪ੍ਰੈਸ ਬਿਆਨ ਸਬੰਧੀ ਕਮਿਸ਼ਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਹਲਫ਼ਨਾਮਾ ਦਾਇਰ ਕੀਤਾ ਗਿਆ ਹੈ।