ਨਵੀਂ ਦਿੱਲੀ: ਸਰਕਾਰ ਵੱਲੋਂ ਪੈਨਸ਼ਨ ਬੰਦ ਕਰਨ ਤੋਂ ਬਾਅਦ ਰਿਟਾਇਰਮੈਂਟ ਵੇਲੇ ਮਿਲਣ ਵਾਲਾ ਫੰਡ ਹੋਰ ਵੀ ਅਹਿਮੀਅਤ ਰੱਖਦਾ ਹੈ। ਅਜਿਹੇ 'ਚ ਜ਼ਿਆਦਾ ਫੰਡ ਜਮਾ ਕਰਾਉਣ ਲਈ ਤੁਸੀਂ ਹੁਣ ਤੋਂ ਹੀ ਸੋਚ ਸਕਦੇ ਹੋ।
ਮੰਨ ਲਓ ਕਿਸੇ ਵਿਅਕਤੀ ਦੀ ਉਮਰ 30 ਸਾਲ ਹੈ। ਉਸ ਦਾ ਵਿਆਹ ਹੋ ਚੁੱਕਾ ਹੈ ਤੇ ਬਾਕੀ ਉਸ ਦਾ ਕਰੀਅਰ ਬਚਿਆ 30 ਸਾਲ। ਫਿਲਹਾਲ ਉਸ ਦੀ ਤਨਖਾਹ 80,000 ਪ੍ਰਤੀ ਮਹੀਨਾ ਹੈ ਤਾਂ ਉਹ 25,000 ਰੁਪਏ ਆਸਾਨੀ ਨਾਲ ਬਚਾ ਸਕਦਾ ਹੈ। ਆਉਣ ਵਾਲੇ ਸਮੇਂ ਦੀ ਮਹਿੰਗਾਈ ਨੂੰ ਦੇਖਦਿਆਂ 60 ਸਾਲ ਦੀ ਉਮਰ 'ਚ ਰਿਟਾਇਰਮੈਂਟ ਤੋਂ ਬਾਅਦ ਉਸ ਨੂੰ 3.15 ਲੱਖ ਰੁਪਏ ਪ੍ਰਤੀ ਮਹੀਨਾ ਲੋੜ ਪਵੇਗੀ। ਇਸ ਤੋਂ ਇਲਾਵਾ ਬਦਲਦੇ ਲਾਈਫ ਸਟਾਈਲ ਦੇ ਖਰਚ ਨੂੰ ਵੀ ਜੋੜ ਲਿਆ ਜਾਵੇ ਤਾਂ ਇਹ ਜ਼ਰੂਰਤ 4 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਹਿਸਾਬ ਨਾਲ ਸਾਲਾਨਾ 48 ਲੱਖ ਰੁਪਏ ਚਾਹੀਦੇ ਹੋਣਗੇ। ਇਸ ਹਿਸਾਬ ਨਾਲ ਜੀਵਨ ਨਿਰਬਾਹ ਕਰਨ ਲਈ 8 ਕਰੋੜ ਰੁਪਏ ਫੰਡ ਦੀ ਲੋੜ ਪਵੇਗੀ।
ਸਿਸਟੇਮੈਟਿਕ ਇਨਵੈਸਟਮੈਂਟ ਪਲਾਨ:
ਜੇਕਰ 30 ਸਾਲ 'ਚ 8 ਕਰੋੜ ਵਾਲੇ ਟਾਰਗੇਟ ਨੂੰ ਪੂਰਾ ਕਰਨਾ ਹੈ ਤਾਂ ਉਸ ਨੂੰ 14% ਦੇ ਕੰਪਾਊਂਡ ਐਨੂਅਲ ਗ੍ਰੌਥ ਰੇਟ ਦੀ ਲੋੜ ਪਵੇਗੀ। ਇਸ ਲਈ ਉਸ ਨੂੰ 17,393 ਰੁਪਏ ਪ੍ਰਤੀ ਮਹੀਨਾ ਬੱਚਤ ਖਾਤੇ 'ਚ ਜਮ੍ਹਾ ਕਰਨੇ ਹੋਣਗੇ। ਜੇਕਰ ਉਹ 15% ਕੰਪਾਊਂਡ ਐਨੂਅਲ ਗ੍ਰੌਥ ਰੇਟ ਦੇ ਹਿਸਾਬ ਨਾਲ ਵੀ ਚੱਲਦਾ ਹੈ ਤਾਂ ਉਸ ਨੂੰ 14,205 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਉਣੇ ਪੈਣਗੇ।
ਜੇਕਰ ਕੋਈ ਵਿਅਕਤੀ ਇਸ ਇਨਵੈਸਟਮੈਂਟ ਪਲਾਨ ਨੂੰ ਅਪਣਾਉਂਦਾ ਹੈ ਤਾਂ ਸ਼ਾਇਦ ਹੀ ਉਹ ਆਪਣੇ ਭਵਿੱਖ 'ਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।