ਪੜਚੋਲ ਕਰੋ

ਬਣਨਾ ਚਾਹੁੰਦੇ ਹੋ ਆਰਮੀ ਚੀਫ, ਤਾਂ ਸਖ਼ਤ ਟ੍ਰੇਨਿੰਗ ਤੇ ਔਖੀ ਪ੍ਰੀਖਿਆ ਕਰਨੀ ਪਵੇਗੀ ਪਾਸ

ਨੈਸ਼ਨਲ ਡਿਫੈਂਸ ਅਕਾਦਮੀ ਤੇ ਕੰਬਾਇੰਡ ਡਿਫੈਂਸ ਸਰਵਿਸਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਕੋਈ ਅਫਸਰ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹੈ ਜੋ ਇਸ ਅਹੂਦੇ ਤਕ ਪਹੁੰਚਦਾ ਹੈ, ਉਹ ਥਲ ਸੈਨਾ ਮੁਖੀ ਬਣਦਾ ਹੈ। ਕਾਲਰ ‘ਤੇ ਚਾਰ ਸਿਤਾਰੇ, ਮੋਢੇ ‘ਤੇ ਪਾਕੇਟ ‘ਤੇ ਝੁਲਦੀ ਰੱਸੀ ਤੇ ਫੌਲਾਦੀ ਛਾਤੀ ‘ਤੇ ਲਟਕਦਾ ਵੀਰ ਚੱਕਰ ਮੈਡਲ, ਮੋਢੇ ‘ਤੇ ਲੱਗਿਆ ਬੈਚ ਤੇ ਦਿਲ ‘ਚ ਦੇਸ਼ ਭਗਤੀ ਦਾ ਜਜ਼ਬਾ।

ਨਵੀਂ ਦਿੱਲੀ: ਕਾਲਰ ‘ਤੇ ਚਾਰ ਸਿਤਾਰੇ, ਮੋਢੇ ‘ਤੇ ਪਾਕੇਟ ‘ਤੇ ਝੁਲਦੀ ਰੱਸੀ ਤੇ ਫੌਲਾਦੀ ਛਾਤੀ ‘ਤੇ ਲਟਕਦਾ ਵੀਰ ਚੱਕਰ ਮੈਡਲ, ਮੋਢੇ ‘ਤੇ ਲੱਗਿਆ ਬੈਚ ਤੇ ਦਿਲ ‘ਚ ਦੇਸ਼ ਭਗਤੀ ਦਾ ਜਜ਼ਬਾ। ਕੋਈ ਹੀ ਭਾਰਤੀ ਨੌਜਵਾਨ ਅਜਿਹਾ ਹੋਵੇਗਾ ਜੋ ਇਸ ਡ੍ਰੈੱਸ ਦੇ ਸੁਫਨੇ ਨਹੀਂ ਵੇਖਦਾ ਹੋਵੇਗਾ। ਇਹ ਸਭ ਹੁੰਦਾ ਹੈ ਥਲ ਸੈਨਾ ਮੁਖੀ ‘ਚ, ਜਿਸ ਕੋਲ ਹੁੰਦੀ ਹੈ ਦੇਸ਼ ਭਰ ਦੀ ਸਾਰੀ ਆਰਮੀ ਦੀ ਕਮਾਂਡ। ਪਰ ਇਹ ਸਭ ਹਾਸਲ ਕਰਨਾ ਵੀ ਸੌਖਾ ਨਹੀਂ। ਇਸ ਲਈ ਮੁਸ਼ਕਲ ਟ੍ਰੇਨਿੰਗ, ਫੌਲਾਦੀ ਛਾਤੀ, ਕਾਮਯਾਬ ਰਣਨੀਤੀਕਾਰ ਤੇ ਆਪਣੇ ਹੌਸਲਿਆਂ ਨਾਲ ਦੁਸ਼ਮਣਾਂ ਦੇ ਆਤਮਵਿਸ਼ਵਾਸ਼ ਨੂੰ ਢਹਿ-ਢੇਰੀ ਕਰਨ ਵਾਲਾ ਸੈਨਾ ਦਾ ਅਧਿਕਾਰੀ ਹੀ ਇਸ ਅਹੁਦੇ ਤਕ ਪਹੁੰਚ ਸਕਦਾ ਹੈ। ਨੈਸ਼ਨਲ ਡਿਫੈਂਸ ਅਕਾਦਮੀ ਤੇ ਕੰਬਾਇੰਡ ਡਿਫੈਂਸ ਸਰਵਿਸਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਕੋਈ ਅਫਸਰ ਜਨਰਲ ਦੇ ਅਹੁਦੇ ਤਕ ਪਹੁੰਚ ਸਕਦਾ ਹੈ ਜੋ ਇਸ ਅਹੂਦੇ ਤਕ ਪਹੁੰਚਦਾ ਹੈ, ਉਹ ਥਲ ਸੈਨਾ ਮੁਖੀ ਬਣਦਾ ਹੈ। ਐਨਡੀਐਫ ਤੇ ਸੀਏਡੀਐਸ ਦੀ ਸਖ਼ਤ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਿੱਧੇ ਤੌਰ ‘ਤੇ ਸੈਨਾ ‘ਚ ਅਫਸਰ ਰੈਂਕ ਦੀ ਬਹਾਲੀ ਹੁੰਦੀ ਹੈ। ਭਾਰਤੀ ਸੈਨਾ ‘ਚ ਕਮਿਸ਼ਨ ਅਧਿਕਾਰੀ ਦੀ ਸਭ ਤੋਂ ਪਹਿਲੀ ਪੋਸਟ ਹੁੰਦੀ ਹੈ- ਲੈਫਟੀਨੈਂਟ। ਜੇਕਰ ਲੈਫਟੀਨੈਂਟ ਦਾ ਕੰਮ ਚੰਗਾ ਰਹਿੰਦਾ ਹੈ ਤਾਂ ਉਸ ਨੂੰ ਤਰੱਕੀ ਦੇ ਕੇ ਕੈਪਟਨ ਬਣਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਮੇਜਰ ਦਾ ਅਹੁਦਾ ਮਿਲਦਾ ਹੈ। ਇਸ ਸਿਲਸਿਲੇ ਨੂੰ ਬਰਕਾਰਰ ਰੱਖਦੇ ਹੋਏ ਵਾਰੀ ਆਉਂਦੀ ਹੈ ਲੈਫਟੀਨੈਂਟ ਕਰਨਲ ਦੀ। ਫੇਰ ਤਰੱਕੀ ਮਿਲਣ ਤੋਂ ਬਾਅਦ ਕਰਨਲ ਤੇ ਫੇਰ ਬ੍ਰਿਗੇਡੀਅਰ ਬਣਾਇਆ ਜਾਂਦਾ ਹੈ। ਇਹ ਵੀ ਕਾਫੀ ਵੱਡਾ ਅਹੁਦਾ ਹੈ। ਬ੍ਰਿਗੇਡੀਅਰ ਤੋਂ ਬਾਅਦ ਮੇਜਰ ਜਨਰਲ ਦਾ ਅਹੁਦਾ ਹੈ। ਫੇਰ ਦੂਜਾ ਵੱਡਾ ਅਹੁਦਾ ਹੈ ਲੈਫਟੀਨੈਂਟ ਜਨਰਲ ਦਾ। ਇਸ ਤੋਂ ਬਾਅਦ ਇੱਕ ਹੀ ਪੋਸਟ ਬਚਦੀ ਹੈ ਤੇ ਉਹ ਹੈ ਜਨਰਲ ਜਾਂ ਸੈਨਾ ਮੁਖੀ ਦੀ। ਜੋ ਸਭ ਤੋਂ ਕਾਬਲ ਅਫਸਰ ਨੂੰ ਦਿੱਤੀ ਜਾਂਦੀ ਹੈ ਪਰ ਸੈਨਾ ਦੇ ਅਧਿਕਾਰੀਆਂ ਦੇ ਰੈਂਕ ਤੋਂ ਸਾਫ਼ ਹੈ ਕਿ ਐਨਡੀਏ ਤੇ ਸੀਏਡੀਐਸ ਪਾਸ ਕਰਨ ਵਾਲਾ ਹਰ ਅਧਿਕਾਰੀ ਸੈਨਾ ਮੁਖੀ ਬਣਨ ਦੀ ਲਾਈਨ ‘ਚ ਖੜ੍ਹਾ ਹੋ ਸਕਦਾ ਹੈ। ਹੁਣ ਜਾਣੋ ਕਿਵੇਂ ਹੁੰਦੀ ਹੈ ਆਰਮੀ ਚੀਫ ਦੀ ਚੋਣ: • ਸੁਰੱਖਿਆ ਸਥਿਤੀ, ਜ਼ਰੂਰਤਾਂ ਮੁਤਾਬਕ ਤੇ ਮੌਜੂਦਾ ਚੀਫ ਰਿਟਾਇਰਡ ਹੋ ਜਾਣ ਤੋਂ ਬਾਅਦ ਨਵੇਂ ਦੀ ਨਿਯੁਕਤੀ ਹੁੰਦੀ ਹੈ। • ਚੀਫ ਦੀ ਨਿਯੁਕਤੀ ‘ਚ ਕਾਬਲੀਅਤ ਤੇ ਸੀਨੀਆਰਟੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। • ਏਸੀਸੀ (ਅਪਾਇੰਟਮੈਂਟ ਕਮੇਟੀ ਆਫ਼ ਦ ਕੈਬਿਨਟ) ਦਾ ਫੈਸਲਾ ਇਸ ਮਾਮਲੇ ‘ਚ ਆਖਰੀ ਹੁੰਦਾ ਹੈ। • ਏਸੀਸੀ ‘ਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਸ਼ਾਮਲ ਹੁੰਦੇ ਹਨ। • ਕਰੀਬ 4-5 ਮਹੀਨੇ ਪਹਿਲਾਂ ਆਰਮੀ ਚੀਫ ਦੇ ਅਪਾਇੰਟਮੈਂਟ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। • ਰੱਖਿਆ ਮੰਤਰਾਲਾ ਵੱਲੋਂ ਲੈਫਟੀਨੈਂਟ ਜਨਰਲ ਦੇ ਪ੍ਰੋਫੈਸ਼ਨਲ ਪ੍ਰੋਫਾਈਲ ਮੰਗਵਾਏ ਜਾਂਦੇ ਹਨ। • ਸਰਵਿਸ ਹੈਡਕੁਆਟਰ ਵੱਲੋਂ ਕਾਬਲ ਉਮੀਦਵਾਰਾਂ ਦਾ ਡੇਟਾ ਅੱਗੇ ਭੇਜਿਆ ਜਾਂਦਾ ਹੈ। • ਇਸ ਡੇਟਾ ‘ਚ ਉਨ੍ਹਾਂ ਦੀ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਦੇ ਆਪ੍ਰੇਸ਼ਨਲ ਤਜ਼ਰਬੇ ਨੂੰ ਸ਼ਾਮਲ ਕੀਤਾ ਜਾਂਦਾ ਹੈ। • ਡੇਟਾ ਨੂੰ ਮੰਤਰਾਲਾ ਤੇ ਰੱਖਿਆ ਮੰਤਰੀ ਵੱਲੋਂ ਏਸੀਸੀ ਕੋਲ ਵਿਚਾਰ ਤੇ ਚੋਣ ਦੇ ਮਕਸਦ ਨਾਲ ਭੇਜਿਆ ਜਾਂਦਾ ਹੈ। • ਨਵੇਂ ਆਰਮੀ ਚੀਫ ਦੇ ਨਾਂ ਦਾ ਐਲਾਨ ਦੋ ਜਾਂ ਤਿੰਨ ਮਹੀਨੇ ਪਹਿਲਾਂ ਕਰ ਦਿੱਤਾ ਜਾਂਦਾ ਹੈ। • ਚੀਫ ਆਫ਼ ਆਰਮੀ ਦਾ ਕਾਰਜਕਾਰਲ ਤਿੰਨ ਸਾਲ ਦਾ ਹੁੰਦਾ ਹੈ। • ਇਸ ਅਹੁਦੇ ‘ਤੇ ਤਿੰਨ ਸਾਲ ਸੇਵਾ ਦੇਣ ਜਾਂ 62 ਸਾਲ ਦੀ ਉਮਰ ਤਕ ਹੀ ਕੋਈ ਆਮਰੀ ਅਫਸਰ ਸੇਵਾ ਦੇ ਸਕਦਾ ਹੈ। • ਇਸ ਤੋਂ ਇਲਾਵਾ ਜੇਕਰ ਚੀਫ਼ ਦੀ ਉਮਰ 62 ਸਾਲ ਰਹੀ ਹੈ ਤਾਂ ਉਹ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਵੀ ਰਿਟਾਇਰ ਹੋ ਜਾਂਦੇ ਹਨ। • ਇਸ ਲਈ ਅਫਸਰ ਦਾ ਸਰੀਰਕ ਤੇ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਫਿੱਟ ਹੋਣਾ ਬੇਹੱਦ ਜ਼ਰੂਰੀ ਹੈ।

ਟਾਪ ਹੈਡਲਾਈਨ

Milk Supply Strike: ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਕਰਨਾ ਪਏਗਾ ਸਾਹਮਣਾ, ਜਾਣੋ 3 ਦਿਨਾਂ ਤੱਕ ਸਪਲਾਈ ਕਿਉਂ ਨਹੀਂ ਹੋਏਗੀ? ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ...
ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਕਰਨਾ ਪਏਗਾ ਸਾਹਮਣਾ, ਜਾਣੋ 3 ਦਿਨਾਂ ਤੱਕ ਸਪਲਾਈ ਕਿਉਂ ਨਹੀਂ ਹੋਏਗੀ? ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ...
UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
IPS Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
Embed widget