ਅੰਬਾਲਾ: ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ।ਇਸ ਚੋਣ 'ਚ ਤਿੰਨ ਲੋਕਾਂ 'ਚ ਸਖ਼ਤ ਮੁਕਾਬਲਾ ਸੀ, ਜਿਨ੍ਹਾਂ ਵਿਚੋਂ ਜਸਬੀਰ ਸਿੰਘ ਖਾਲਸਾ ਦੋਸਾਰਕਾ ਅੰਬਾਲਾ ਤੋਂ, ਬਲਜੀਤ ਸਿੰਘ ਦਾਦੂਵਾਲ ਸਿਰਸਾ ਤੋਂ ਅਤੇ ਰਤੀਆ (ਫਤਿਹਾਬਾਦ) ਤੋਂ ਸਵਾਰਨ ਸਿੰਘ ਸ਼ਾਮਲ ਸਨ।
ਜ਼ਿਕਰਯੋਗ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਤਕਰੀਬਨ ਸਾਰੇ ਇਤਹਾਸਿਕ ਗੁਰਦੁਆਰਿਆਂ ਤੇ ਕਾਬਜ ਹੈ।ਅੱਜ ਦੀ ਚੋਣ ਸਿਰਫ ਕੁੱਝ ਇੱਕ ਗੁਰਦੁਆਰਿਆਂ ਦੇ ਲਈ ਹੋਈ ਸੀ।ਜੋ ਐਸਜੀਪੀਸੀ ਦੇ ਪ੍ਰਬੰਧਨ ਤੋਂ ਬਾਹਰ ਹਨ।