ਪਟਨਾ: ਬਿਹਾਰ ਦੇ ਬੇਗੁਸਰਾਏ ਜ਼ਿਲ੍ਹੇ ‘ਚ ਦੀਵਾਲੀ ਦੀ ਰਾਤ ਭਤੀਜੇ ਨੇ ਚਾਚਾ ਕੁਣਾਲ ਸਿੰਘ, ਚਾਚੀ ਕੰਚਨ ਦੇਵੀ ਅਤੇ ਉਨ੍ਹਾਂ ਦੀ ਧੀ ਸੋਨਮ ਕੁਮਾਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਿੰਘੌਲ ਥਾਣਾ ਖੇਤਰ ਦੇ ਮਚਰਾ ਪਿੰਡ ਦੀ ਹੈ, ਜਿੱਥੇ ਰਾਤ ਕਰੀਬ 10 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਨ੍ਹਾਂ ਕਤਲਾਂ ਦਾ ਇਲਜ਼ਾਮ ਵਿਕਾਸ ਸਿੰਘ ‘ਤੇ ਲੱਗਿਆ ਹੈ। ਜੋ ਕੁਣਾਲ ਦੇ ਭਰਾ ਦਾ ਬੇਟਾ ਹੈ।
ਰਾਤ ਨੂੰ ਵਿਕਾਸ ਘਰ ‘ਚ ਵੜਿਆ ਅਤੇ ਤਿੰਨਾਂ ਦਾ ਕਤਲ ਦਿੱਤਾ। ਵਾਰਦਾਤ ਸਮੇਂ ਕੁਣਾਲ ਸਿੰਘ ਦੇ ਦੋ ਬੇਟੇ ਸ਼ਿਵਮ ਕੁਮਾਰ ਅਤੇ ਸਤਿਅਮ ਕੁਮਾਰ ਘਰ ਦੇ ਬਾਹਰ ਪਟਾਖੇ ਚਲਾ ਰਹੇ ਸੀ। ਘਰ ਤੋਂ ਨਿਕਲ ਵਿਕਾਸ ਨੇ ਉਨ੍ਹਾਂ ਦੋਵਾਂ ‘ਤੇ ਗੋਲੀਆਂ ਚਲਾਇਆਂ ਪਰ ਉਸ ਦੀ ਪਿਸਤੌਲ ਦੀ ਗੋਲੀਆਂ ਖ਼ਤਮ ਹੋ ਗਈਆਂ। ਜਿਸ ਕਰਕੇ ਦੋਵਾਂ ਦੀ ਜਾਨ ਬਚ ਗਈ।
ਬੱਚਿਆਂ ਦਾ ਸ਼ੋਰ ਸੁਣ ਪਿੰਡ ਦੇ ਕੁਝ ਲੋਕ ਇੱਕਠਾ ਹੋ ਗਏ ਜਿਸ ਤੋਂ ਬਾਅਦ ਵਿਕਾਸ ਭੱਜ ਗਿਆ ਅਤੇ ਦੋਵਾਂ ਬੱਚਿਆਂ ਦੀ ਜਾਨ ਬਚ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ।ਪਿੱਛੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਦੀਵਾਲੀ ਮੌਕੇ ਰਿਸ਼ਤਿਆਂ ਦਾ ਹੋਇਆ ਕਤਲ, ਭਰਾ ਦੇ ਪੂਰੇ ਪਰਿਵਾਰ ਨਾਲ ਖੂਨੀ ਖੇਡ
ਏਬੀਪੀ ਸਾਂਝਾ
Updated at:
28 Oct 2019 02:56 PM (IST)
ਬਿਹਾਰ ਦੇ ਬੇਗੁਸਰਾਏ ਜ਼ਿਲ੍ਹੇ ‘ਚ ਦੀਵਾਲੀ ਦੀ ਰਾਤ ਭਤੀਜੇ ਨੇ ਚਾਚਾ ਕੁਣਾਲ ਸਿੰਘ, ਚਾਚੀ ਕੰਚਨ ਦੇਵੀ ਅਤੇ ਉਨ੍ਹਾਂ ਦੀ ਧੀ ਸੋਨਮ ਕੁਮਾਰੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਿੰਘੌਲ ਥਾਣਾ ਖੇਤਰ ਦੇ ਮਚਰਾ ਪਿੰਡ ਦੀ ਹੈ, ਜਿੱਥੇ ਰਾਤ ਕਰੀਬ 10 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।
- - - - - - - - - Advertisement - - - - - - - - -