ਮੁੰਬਈ: ਦਿੱਲੀ ਤੋਂ ਨਿਊਯਾਰਕ ਤਕ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਵਿੱਚ ਹਾਈਡ੍ਰੋਲਿਕ ਲੀਕ ਹੋਣ ਹੋ ਗਿਆ। ਏਅਰਲਾਈਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਹਾਈਡ੍ਰੋਲਿਕ ਈਂਧਣ ਵਿੱਚ ਸਮੱਸਿਆ ਹੋਣ ਕਾਰਨ ਜਹਾਜ਼ ਦੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।

ਇਸ ਦੇ ਉਲਟ ਏਅਰਲਾਈਨ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਹਾਈਡ੍ਰੋਲਿਕ ਈਂਧਣ ਦੀ ਕਮੀ ਸੀ। ਬਹਰਹਾਲ ਜਹਾਜ਼ ਨੂੰ ਐਮਰਜੈਂਸੀ ਨਹੀਂ ਉਤਾਰਿਆ ਗਿਆ। ਜਹਾਜ਼ ਵਿੱਚ ਕੁੱਲ 190 ਜਣੇ ਸਵਾਰ ਸਨ।

ਸੂਤਰ ਨੇ ਦੱਸਿਆ ਕਿ ਦਿੱਲੀ-ਨਿਊਯਾਰਕ ਮਾਰਗ ’ਤੇ 10 ਅਕਤੂਬਰ ਨੂੰ ਚੱਲੀ ਏਅਰ ਇੰਡੀਆ ਦੀ ਉਡਾਣ ਵਿੱਚ 176 ਯਾਤਰੀ ਤੇ ਪਾਇਲਟ ਦਲ ਦੇ 14 ਮੈਂਬਰ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਲੈਂਡਿੰਗ ਗੀਅਰ ਦਾ ਨੁਕਸਾਨ ਨਹੀਂ ਹੋਇਆ।