Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਮੁੰਬਈ ਪਹੁੰਚੇ। ਮਾਨ ਦੋ ਦਿਨਾਂ ਲਈ ਮੁੰਬਈ ਆਏ ਹਨ। ਇੱਥੇ ਉਹ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਮੁੰਬਈ ਪਹੁੰਚਣ 'ਤੇ ਮਾਨ ਨੇ ਕਿਹਾ ਕਿ ਅਸੀਂ ਪੰਜਾਬ 'ਚ ਇੱਕ ਵੱਡੀ ਫਿਲਮ ਇੰਡਸਟਰੀ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਦੇ ਲਈ ਮੈਂ ਵੱਡੇ ਪ੍ਰੋਡਕਸ਼ਨ ਹਾਊਸਾਂ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਿੱਚ ਆਪਣੇ ਸਟੂਡੀਓ ਸਥਾਪਤ ਕਰਨ। ਮੈਂ ਪੰਜਾਬ ਦੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਨੂੰ ਜੋੜਨ ਆਇਆ ਹਾਂ।