Uttarakhand News: ਭਾਰਤੀ ਹਵਾਈ ਸੈਨਾ ਨੇ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੂੰ ਪੱਛਮੀ ਸੈਕਟਰ ਵਿੱਚ ਫਰੰਟਲਾਈਨ ਫਾਈਟਰ ਯੂਨਿਟ ਦਾ ਕਮਾਂਡਰ ਨਿਯੁਕਤ ਕੀਤਾ ਹੈ। ਉਹ ਹਵਾਈ ਸੈਨਾ ਵਿੱਚ ਲੜਾਕੂ ਯੂਨਿਟ ਦੀ ਪਹਿਲੀ ਮਹਿਲਾ ਕਮਾਂਡਰ ਹੋਵੇਗੀ। ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ। ਹਰਕੇਸ਼ ਧਾਮੀ ਅਤੇ ਦੇਵ ਕੁਮਾਰੀ ਲਈ ਇਹ ਬਹੁਤ ਖੁਸ਼ੀ ਦਾ ਪਲ ਰਿਹਾ ਹੈ। ਦੋਵੇਂ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਲੈ ਕੇ ਕਾਫੀ ਖੁਸ਼ ਹਨ।


ਦੁਨੀਆ ਦੇ ਲਈ, ਸ਼ਾਲੀਜਾ ਭਲੇ ਹੀ ਇਤਿਹਾਸ ਰਚਣ ਵਾਲੀ ਭਾਰਤੀ ਹਵਾਈ ਸੈਨਾ ਦੀ ਸੀਨੀਅਰ ਅਧਿਕਾਰੀ ਹੋ ਸਕਦੀ ਹੈ, ਪਰ ਉਸ ਦੇ ਮਾਪਿਆਂ ਲਈ, ਉਹ ਅਜੇ ਵੀ ਉਹਨਾਂ ਦੀ ਛੋਟੀ ਧੀ ਹੈ, ਜਿਸ ਨੂੰ ਉਹ ਪਿਆਰ ਨਾਲ ਬੱਬਲ ਕਹਿੰਦੇ ਹਨ। ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਪਿਤਾ ਹਰਕੇਸ਼ ਧਾਮੀ ਨੇ ਕਿਹਾ, "ਸਾਨੂੰ ਉਸ 'ਤੇ ਬਹੁਤ ਮਾਣ ਹੈ। ਮੈਨੂੰ ਇਸ ਸਮੇਂ ਭਾਵਨਾ ਨੂੰ ਬਿਆਨ ਕਰਨ ਲਈ ਸਹੀ ਸ਼ਬਦ ਨਹੀਂ ਮਿਲ ਰਹੇ ਹਨ।"


ਧੀ ਦੀ ਕਾਮਯਾਬੀ ਤੋਂ ਖੁਸ਼ ਹਨ ਮਾਪੇ


ਉਨ੍ਹਾਂ ਨੇ ਅੱਗੇ ਕਿਹਾ, " ਉਸ ਨੂੰ ਮਹਿਲਾ ਦਿਵਸ ਦੇ ਖਾਸ ਮੌਕੇ 'ਤੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਕਰਕੇ ਇਹ ਪ੍ਰਾਪਤੀ ਉਸ ਲਈ ਹੋਰ ਵੀ ਖਾਸ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਉਹ ਹਜ਼ਾਰਾਂ ਹੋਰ ਔਰਤਾਂ ਨੂੰ ਪ੍ਰੇਰਿਤ ਕਰੇਗੀ," ਹਰਕੇਸ਼ ਨੇ ਆਪਣੀ ਬੇਟੀ ਦੀ ਕਾਮਯਾਬੀ ਦਾ ਸਿਹਰਾ ਆਪਣੀ ਮਿਹਨਤ ਨੂੰ ਦਿੱਤਾ। "ਅਸੀਂ ਉਸ ਨੂੰ ਕਦੇ ਵੀ ਕੁਝ ਕਰਨ ਤੋਂ ਨਹੀਂ ਰੋਕਿਆ ਅਤੇ ਕਦੇ ਉਸ ਦੀ ਪਸੰਦ ਵਿੱਚ ਦਖਲ ਨਹੀਂ ਦਿੱਤਾ। ਇਸ ਤੋਂ ਇਲਾਵਾ ਸਾਡਾ ਕੋਈ ਯੋਗਦਾਨ ਨਹੀਂ ਹੈ। ਇਹ ਸਭ ਉਸ ਦੀ ਮਿਹਨਤ ਅਤੇ ਸਮਰਪਣ ਹੈ,"


ਇਹ ਵੀ ਪੜ੍ਹੋ: India Vs Pakistan: UN ‘ਚ ਪਾਕਿਸਤਾਨ ਨੇ ਮੁੜ ਰੋਇਆ ਕਸ਼ਮੀਰ ਦਾ ਰੋਣਾ, ਤਾਂ ਭਾਰਤ ਨੇ ਲਾਈ ਫਟਕਾਰ, ਕਿਹਾ...


ਸ਼ਾਲੀਜਾ ਨੇ ਸਰਕਾਰੀ ਸਕੂਲ ‘ਚ ਪੜ੍ਹਾਈ ਕੀਤੀ ਹੈ


ਸ਼ਾਲੀਜਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਇਆ ਹੈ। ਪੁਰਾਣੇ ਦਿਨਾਂ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਕਾਨਵੈਂਟ ਸਕੂਲ ਵਿੱਚ ਪੜ੍ਹਣ ਵਾਲੇ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਆਲੀਸ਼ਾਨ ਕਾਰਾਂ ਵਿੱਚ ਛੱਡਦੇ ਸਨ। ਉਸ ਸਮੇਂ ਮੇਰੇ ਕੋਲ ਸਾਈਕਲ ਸੀ। ਮੈਂ ਫੈਸਲਾ ਕੀਤਾ ਕਿ ਮੇਰੇ ਬੱਚੇ ਉਸੇ ਸਕੂਲ ਵਿੱਚ ਪੜ੍ਹਣਗੇ ਜਿੱਥੇ ਮੇਰੇ ਵਰਗੇ ਇੱਕ ਆਮ ਆਦਮੀ ਦੇ ਬੱਚੇ ਪੜ੍ਹਦੇ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਜੇ ਮੈਂ ਉਸ ਨੂੰ ਕਿਸੇ ਕਾਨਵੈਂਟ ਵਿੱਚ ਦਾਖਲ ਕਰਵਾਇਆ ਹੁੰਦਾ, ਤਾਂ ਸ਼ਾਇਦ ਉਹ ਇੱਕ ਹੀਣ ਭਾਵਨਾ ਪੈਦਾ ਕਰ ਸਕਦੀ ਸੀ।”


ਸ਼ਾਲੀਜਾ ਦਾ ਹੁਣ ਤੱਕ ਦਾ ਸਫਰ


ਸ਼ਾਲੀਜਾ ਧਾਮੀ ਨੇ ਪੀਏਯੂ ਤੋਂ ਸਰਕਾਰੀ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ। 12ਵੀਂ ਜਮਾਤ ਲਈ ਖਾਲਸਾ ਕਾਲਜ ਫਾਰ ਵੂਮੈਨ (ਕੇਸੀਡਬਲਯੂ), ਘੁਮਾਰ ਮੰਡੀ ਵਿੱਚ ਦਾਖਲਾ ਲਿਆ ਅਤੇ ਉਸੇ ਸੰਸਥਾ ਤੋਂ ਨਾਨ-ਮੈਡੀਕਲ ਸਾਇੰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ। ਉਹ 2003 ਵਿੱਚ ਇੱਕ ਹੈਲੀਕਾਪਟਰ ਪਾਇਲਟ ਵਜੋਂ ਹਵਾਈ ਸੈਨਾ ਵਿੱਚ ਸ਼ਾਮਲ ਹੋਈ ਸੀ ਅਤੇ ਉਸ ਕੋਲ 2,800 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ। ਉਹ ਇੱਕ ਯੋਗਤਾ ਪ੍ਰਾਪਤ ਫਲਾਇੰਗ ਇੰਸਟ੍ਰਕਟਰ ਵੀ ਹੈ ਅਤੇ ਪੱਛਮੀ ਸੈਕਟਰ ਵਿੱਚ ਇੱਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਰਹੀ ਹੈ। ਉਹ ਵਰਤਮਾਨ ਵਿੱਚ ਇੱਕ ਫਾਰਵਰਡ ਕਮਾਂਡ ਹੈੱਡਕੁਆਰਟਰ ਦੀ ਸੰਚਾਲਨ ਸ਼ਾਖਾ ਵਿੱਚ ਤਾਇਨਾਤ ਹੈ।


ਇਹ ਵੀ ਪੜ੍ਹੋ: Russia-Ukraine War: ਜੰਗ ਦੇ ਵਿਚਕਾਰ ਕੀਵ ਪਹੁੰਚੇ UN ਦੇ ਮੁਖੀ ਐਂਟੋਨੀਓ ਗੁਟੇਰੇਸ, ਜ਼ੇਲੇਨਸਕੀ ਨਾਲ ਕੀਤੀ ਮੁਲਾਕਾਤ, ਅਮਰੀਕਾ-ਨਾਟੋ 'ਤੇ ਬੋਲਣ ਤੋਂ ਕੀਤਾ ਪਰਹੇਜ਼