ਨਵੀਂ ਦਿੱਲੀ: ਹਰਿਆਣਾ ਸਰਕਾਰ ਨੇ 1991 ਬੈਚ ਦੇ ਸੀਨੀਅਰ ਨੌਕਰਸ਼ਾਹ ਅਸ਼ੋਕ ਖੇਮਕਾ ਸਮੇਤ ਨੌਂ ਆਈਪੀਐਸ ਅਧਿਕਾਰੀਆਂ ਦੀ ਬਦਲੀ ਤੇ ਤਾਇਨਾਤੀ ਦੇ ਆਦੇਸ਼ ਐਤਵਾਰ ਨੂੰ ਜਾਰੀ ਕਰ ਦਿੱਤੇ। ਖੇਡ ਤੇ ਯੁਵਾ ਮਸਲਿਆ ਦੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਸ਼ੋਕ ਖੇਮਕਾ ਨੂੰ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਪਹਿਲਾਂ ਵੀ ਤਾਇਨਾਤ ਕੀਤਾ ਗਿਆ ਸੀ।
ਕਰੀਬ 15 ਮਹੀਨੇ ਪਹਿਲਾਂ ਖੇਡ ਤੇ ਯੁਵਾ ਮਸਲਿਆਂ ਦੇ ਵਿਭਾਗ ‘ਚ ਤਾਇਨਾਤ ਖੇਮਕਾ ਦਾ ਹੁਣ ਤਕ ਆਪਣੇ ਕਰੀਅਰ ‘ਚ 45 ਵਾਰ ਤੋਂ ਵੀ ਜ਼ਿਆਦਾ ਵਾਰ ਤਬਾਦਲਾ ਹੋ ਚੁੱਕਿਆ ਹੈ। ਖੇਮਕਾ ਨਾਲ ਅਮਿਤ ਝਾਅ, ਵਧੀਕ ਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਹਰਿਆਣਾ ਦੇ ਸਲਾਹਕਾਰ ਸਰਸਵਤੀ ਹੈਰੀਟੇਜ਼ ਬੋਰਡ ਤੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਾਮਲ ਹਨ। ਉਨ੍ਹਾਂ ਨੂੰ ਖੇਡ ਤੇ ਯੁਵਾ ਮਸਲਿਆ ਦੇ ਵਿਭਾਗ ਦੇ ਮੁੱਖ ਸਕੱਤਰ ਤੇ ਹਰਿਆਣਾ ਸਰਸਵਤੀ ਹੈਰੀਟੇਜ਼ ਬੋਰਡ ਦੇ ਸਲਾਹਕਾਰ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ।
ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਇਲਾਵਾ ਮੁੱਖ ਸਕੱਤਰ ਸਿੱਧਨਾਥ ਰਾਏ ਨੂੰ ਫੂਡ, ਸਿਵਲ ਸਪਲਾਈਜ਼ ਤੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਦਾ ਅਡੀਸ਼ਨਲ ਚੀਫ ਸੈਕਟਰੀ ਚਾਰਜ ਦਿੱਤਾ ਗਿਆ ਹੈ। ਹਰਿਆਣਾ ਭਵਨ ਨਵੀਂ ਦਿੱਲੀ ਦੇ ਮੁੱਖ ਰੈਜੀਡੈਂਟ ਕਮਿਸ਼ਨਰ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।
ਵਿੱਤ ਵਿਭਾਗ ਦੇ ਸਕੱਤਰ ਵਜ਼ੀਰ ਸਿੰਘ ਗੋਇਲ ਨੂੰ ਵਿਕਾਸ ਤੇ ਪੇਂਡੂ ਵਿਕਾਸ ਦੇ ਡਾਇਰੈਕਟਰ ਜਨਰਲ ਤੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਦੇ ਤੌਰ ‘ਤੇ ਵਾਧੂ ਚਾਰਜ ਦਿੱਤੇ ਗਏ ਹਨ। ਹਰਿਆਣਾ ਸਕੱਤਰੇਤ ਸਥਾਪਨਾ ਤੇ ਸਹਿਕਾਰਤਾ ਵਿਭਾਗ ਦੇ ਸਕੱਤਰ ਚੰਦਰ ਸ਼ੇਖਰ ਨੂੰ ਹਰਿਆਣਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਵਿਕਾਸ ਅਤੇ ਪੰਚਾਇਤ ਅਤੇ ਪੇਂਡੂ ਵਿਕਾਸ ਦੇ ਡਾਇਰੈਕਟਰ ਤੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਸਕੱਤਰ ਵਿਜੈ ਕੁਮਾਰ ਸਿੱਦਦਪਾ ਭਾਵੀਕੱਟੀ ਨੂੰ ਵਧੀਕ ਸਕੱਤਰ, ਵਿੱਤ ਵਿਭਾਗ ਨਿਯੁਕਤ ਕੀਤਾ ਗਿਆ ਹੈ।