ਪੜਚੋਲ ਕਰੋ
Advertisement
(Source: Poll of Polls)
ICC-ਟੀ 20 ਵਰਲਡ ਕੱਪ ਦਾ ਸ਼ੈਡਿਊਲ ਜਾਰੀ, ਜਾਣੋ ਕਦੋਂ ਹੈ ਇੰਡੀਆ ਦਾ ਪਹਿਲਾ ਮੈਚ
ਨਵੀਂ ਦਿੱਲੀ: ਆਈਸੀਸੀ ਨੇ ਅਗਲੇ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵਕੱਪ ਦੇ ਸ਼ੈਡੀਊਲ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਆਗਾਜ਼ ਅਗਲੇ ਸਾਲ 2020 ‘ਚ 18 ਅਕਤੂਬਰ ਤੋਂ ਹੋਣਾ ਹੈ। ਜਿਸ ਦਾ ਪਹਿਲਾ ਖਿਤਾਬ ਭਾਰਤ ਨੇ ਆਪਣੇ ਨਾਂਅ ਕੀਤਾ ਸੀ। ਭਾਰਤੀ ਟੀਮ ਨੂੰ ਇਸ ਵਿਸ਼ਵਕੱਪ ‘ਚ ਪੂਲ ਬੀ ‘ਚ ਰਖਿਆ ਗਿਆ ਹੈ ਜਿਸ ‘ਚ ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨੀਸਤਾਨ ਦੀਆਂ ਟੀਮਾਂ ਹਨ। ਜਦਕਿ ਪੂਲ ਏ ‘ਚ ਡਿਫੈਂਡਿੰਗ ਚੈਂਪੀਅਨ ਵੇਸਟਇੰਡੀਜ਼, ਮੇਜ਼ਬਾਨ ਦੇਸ਼ ਆਸਟ੍ਰੇਲੀਆ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ।
18 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 15 ਨਵੰਬਰ ਨੂੰ ਖ਼ਤਮ ਹੋ ਰਿਹਾ ਹੇ। ਜਿਸ ‘ਚ 16 ਟੀਮਾਂ 7 ਵੱਖ-ਵੱਖ ਮੈਦਾਨਾਂ ‘ਤੇ ਕੁਲ 45 ਮੈਚ ਖੇਡਣਗੀਆਂ। ਜਦਕਿ ਇਹ ਟੂਰਨਾਮੈਂਟ ਦਿਨ-ਰਾਤ ‘ਚ ਖੇਡੇ ਜਾਣਗੇ। 21 ਫਰਵਰੀ ਤੋਂ 8 ਮਾਰਚ ਤਕ ਮਹਿਲਾ ਵਰਲਡ ਕੱਪ ਹੋਵੇਗਾ। ਇਸ ਤੋਂ ਬਾਅਦ 18 ਅਕਤੂਬਰ ਤੋਂ 15 ਨਵੰਬਰ ਤਕ ਮਰਦ ਟੀਮਾਂ ਦੇ ਮੈਚ ਹੋਣਗੇ। ਭਾਰਤੀ ਮਹਿਲਾ ਟੀਮ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਆਸਟ੍ਰੇਲੀਆ ਨਾਲ 21 ਮਾਰਚ ਨੂੰ ਹੈ ਜਦਕਿ ਮਰਦ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 24 ਅਕਤੂਬਰ ਨੂੰ ਹੈ। 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਆਖਰੀ ਮੈਚ 15 ਨਵੰਬਰ ਨੂੰ ਮੇਲਬਰਨ ਦੇ ਕ੍ਰਿਕਟ ਗ੍ਰਾਉਂਡ ‘ਤੇ ਹੋਵੇਗਾ। ਜਦਕਿ ਇਸ ਤੋਂ ਪਹਿਲੇ ਸੈਮੀਫਾਈਨਲ ਮੈਚ 11 ਅਤੇ 12 ਨਵੰਬਰ ਨੂੰ ਸਿਡਨੀ ਅਤੇ ਏਡੀਲੇਡ ‘ਚ ਹੋਣਗੇ।It's now over to the men's! Here are the groups for the first round and Super 12 of the @ICC Men's #T20WorldCup 2020! pic.twitter.com/JBhCkXkUmx
— ICC T20 World Cup (@T20WorldCup) January 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement