ਨਵੀਂ ਦਿੱਲੀ: ਇੰਡੀਅਨ ਸਰਟੀਫੀਕੇਟ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ ਅੱਜ 10ਵੀਂ ਤੇ 12ਵੀਂ ਕਲਾਸ ਦੇ ਰਿਜ਼ਲਟ ਐਲਾਨ ਦਿੱਤੇ ਹਨ। ਸਟੂਡੈਂਟਸ ICSE ਦੀ ਆਫੀਸ਼ੀਅਲ ਵੈੱਬਸਾਈਟ www.cisce.org ‘ਤੇ ਰਿਜ਼ਲਟ ਚੈੱਕ ਕਰ ਸਕਦੇ ਹਨ।
ICSE ਨੇ 22 ਫਰਵਰੀ ਤੋਂ 25 ਮਾਰਚ ‘ਚ ਪੇਪਰ ਲਏ ਸੀ। ਪਿਛਲੇ ਸਾਲ ICSE ਨੇ 14 ਮਈ ਨੂੰ ਆਪਣੇ ਨਤੀਜੇ ਐਲਾਨੇ ਸੀ। ਇਸ ਵਾਰ ਕੁਝ ਦਿਨ ਪਹਿਲਾਂ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪਿਛਲੇ ਸਾਲ ICSE ‘ਚ 95 ਫੀਸਦ ਤੋਂ ਜ਼ਿਆਦਾ ਬੱਚੇ ਪਾਸ ਹੋਏ ਸੀ। ਇਸ ਸਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ‘ਚ ਕੁਝ ਵਾਧਾ ਹੋਇਆ ਹੈ। 2017 ‘ਚ ਵੀ ICSE ਦਾ ਪਾਸ ਰਿਜ਼ਲਟ 96 ਫੀਸਦ ਸੀ।
ਹੁਣ ਜਾਣੋ ਰਿਜ਼ਲਟ ਕਿਵੇਂ ਚੈੱਕ ਕੀਤਾ ਜਾਵੇ:
ਸਭ ਤੋਂ ਪਹਿਲਾਂ ICSE ਦੀ ਆਫੀਸ਼ੀਅਲ ਵੈੱਬਸਾਈਟ www.cisce.org ਨੂੰ ਓਪਨ ਕਰੋ।
ਇਸ ਤੋਂ ਬਾਅਦ ਰਿਜ਼ਲਟ ‘ਤੇ ਕਲਿੱਕ ਕਰੋ।
ਰਿਜ਼ਲਟ ‘ਤੇ ਕਲਿੱਕ ਕਰਨ ਤੋਂ ਬਾਅਦ ਰੋਲ ਨੰਬਰ ਤੇ ਜ਼ਰੂਰੀ ਜਾਣਕਾਰੀ ਭਰੋ।
ਇਸ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰੋ।
ਫੇਰ ਰਿਜ਼ਲਟ ਤੁਹਾਡੀ ਸਕਰੀਨ ‘ਤੇ ਆ ਜਾਵੇਗਾ ਜਿਸ ਦਾ ਪ੍ਰਿੰਟ ਆਊਟ ਤੁਸੀਂ ਲੈ ਸਕਦੇ ਹੋ।
ICSE 10ਵੀਂ, ISC 12ਵੀਂ ਦੇ ਨਤੀਜੇ ਐਲਾਨੇ, ਇੰਝ ਕਰੋ ਚੈੱਕ
ਏਬੀਪੀ ਸਾਂਝਾ
Updated at:
07 May 2019 04:33 PM (IST)
ਇੰਡੀਅਨ ਸਰਟੀਫੀਕੇਟ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ ਅੱਜ 10ਵੀਂ ਤੇ 12ਵੀਂ ਕਲਾਸ ਦੇ ਰਿਜ਼ਲਟ ਐਲਾਨ ਦਿੱਤੇ ਹਨ। ਸਟੂਡੈਂਟਸ ICSE ਦੀ ਆਫੀਸ਼ੀਅਲ ਵੈੱਬਸਾਈਟ www.cisce.org ‘ਤੇ ਰਿਜ਼ਲਟ ਚੈੱਕ ਕਰ ਸਕਦੇ ਹਨ।
- - - - - - - - - Advertisement - - - - - - - - -