ਅਲਵਰ: ਰਾਜਸਥਾਨ ਦੇ ਅਲਵਰ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਮਹਿਲਾ ਨਾਲ ਉਸ ਦੇ ਪਤੀ ਸਾਹਮਣੇ ਹੀ ਪੰਜ ਲੋਕਾਂ ਨੇ ਗੈਂਗਰੇਪ ਕੀਤਾ ਤੇ ਉਸ ਦਾ ਵੀਡੀਓ ਵੀ ਬਣਾਇਆ।

ਇਸ ਮਗਰੋਂ ਮੁਲਜ਼ਮਾਂ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ। ਇਨ੍ਹਾਂ ਹੀ ਨਹੀਂ ਇਸ ਦੌਰਾਨ ਪਤੀ-ਪਤਨੀ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਪੀੜਤਾ ਮੁਤਾਬਕ ਦੋਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਹ ਘਟਨਾ 26 ਅਪਰੈਲ ਨੂੰ ਵਾਪਰੀ ਦੱਸੀ ਜਾ ਰਹੀ ਹੈ।

ਪੁਲਿਸ ਮੁਤਾਬਕ ਨਵ-ਵਿਆਹੁਤਾ ਜੋੜਾ ਥਾਨਾਗਾਜੀ ਬਾਈਪਾਸ ਤੋਂ ਕਿਤੇ ਜਾ ਰਿਹਾ ਸੀ। ਇਸ ਦੌਰਾਨ ਕਲਾਖੋਰਾ ਪਿੰਡ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ। ਇਸ ਤੋਂ ਬਾਅਦ ਮਹਿਲਾ ਨਾਲ ਗੈਂਗਰੇਪ ਕੀਤਾ ਗਿਆ। ਪਹਿਲਾਂ ਤਾਂ ਪੀੜਤ ਜੋੜੇ ਨੇ ਡਰ ਦੇ ਮਾਰੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ ਪਰ ਬਾਅਦ ‘ਚ ਦੋ ਮਈ ਨੂੰ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਗਈ।

ਪੁਲਿਸ ਨੇ ਅਜੇ ਤਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ।