ਜੇ ਭਾਜਪਾ 2024 ਵਿੱਚ ਜਿੱਤ ਗਈ ਤਾਂ PM Narendra Modi ਤੋਂ Narendra "Putin" ਬਣ ਜਾਣਗੇ-ਮਾਨ
Kejriwal At AAP Maha Rally: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਮਲੀਲਾ ਮੈਦਾਨ ਤੋਂ ਪੀਐਮ ਮੋਦੀ 'ਤੇ ਜਮ ਕੇ ਵਰ੍ਹੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਹੰਕਾਰੀ ਤਾਨਾਸ਼ਾਹ ਕਿਹਾ।
AAP MahaRally At Ramlila Maidan: ਲੰਬੇ ਸਮੇਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਨੇ ਐਤਵਾਰ (11 ਜੂਨ) ਨੂੰ ਵੱਡੀ ਰੈਲੀ ਬੁਲਾਈ ਹੈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 12 ਸਾਲ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਮੈਦਾਨ 'ਤੇ ਇਕੱਠੇ ਹੋਏ ਸੀ। ਅੱਜ, 12 ਸਾਲਾਂ ਬਾਅਦ, ਇੱਕ ਵਾਰ ਫਿਰ ਉਸੇ ਜ਼ਮੀਨ 'ਤੇ, ਅਸੀਂ ਇੱਕ ਹੰਕਾਰੀ ਤਾਨਾਸ਼ਾਹ ਨੂੰ ਹਟਾਉਣ ਲਈ ਇਕੱਠੇ ਹੋਏ ਹਾਂ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਹੰਕਾਰੀ ਹੋ ਗਏ ਹਨ ਜੇ ਇਹ 2024 ਵਿੱਚ ਜਿੱਤ ਗਏ ਤਾਂ ਇਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਤੇ ਬਾਅਦ ਵਿੱਚ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਰਿੰਦਰ ਪੁਤਿਨ ਬਣ ਜਾਣਗੇ। ਇਸ ਲਈ ਹੁਣ ਦੇਸ਼ ਨੂੰ ਜਾਗਣਾ ਪਵੇਗਾ।
ये देश हज़ारों वीरों की कुर्बानियों से आज़ाद हुआ है, किसी के बाप की जागीर नहीं जो सोचे कि सिर्फ "मैं" राज करुंगा
— AAP Punjab (@AAPPunjab) June 11, 2023
BJP अगर 2024 में जीत गई तो ये संविधान बदल देंगे और PM Narendra Modi से Narendra "Putin" बन जाएंगे, फिर देश में कभी चुनाव नहीं होंगे
—CM @BhagwantMann#AAPKiMahaRally pic.twitter.com/x0hFcvBCxY
ਮਾਨ ਨੇ ਕਿਹਾ, ਦੇਸ਼ ਵਿੱਚ ਲੋਕਤੰਤਰ ਨਹੀਂ ਬਚਿਆ ਹੈ ਦੇਸ਼ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਦੇਸ਼ ਬਚਾਉਣਾ ਪਵੇਗਾ, ਇਹ ਦੇਸ਼ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾ ਕੇ ਦਿੱਤਾ ਸੀ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ ਕਿ ਮੈਂ ਹੀ ਇਸ ਉੱਤੇ ਰਾਜ ਕਰਾਂਗਾ, ਇਹ ਆਪਣੇ ਆਪ ਨੂੰ ਮਾਲਕ ਸਮਝਣ ਲੱਗੇ ਹਨ ਕਿ ਅਸੀਂ ਹੀ ਦੇਸ਼ ਉੱਤੇ ਰਾਜ਼ ਕਰਾਂਗੇ"
ਸ਼ਕਤੀ ਪ੍ਰਦਰਸ਼ਨ ਨਹੀਂ - ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਅਸੀਂ ਇੱਥੇ ਸਿਰਫ ਇਸ ਲਈ ਆਏ ਹਾਂ ਤਾਂ ਜੋ ਇਸ ਮਾਮਲੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਨਤਾ ਧੁੱਪ 'ਚ ਕਤਾਰਾਂ ਲਗਾ ਕੇ ਆਪਣੀ ਪਸੰਦ ਦਾ ਨੇਤਾ ਚੁਣਦੀ ਹੈ ਪਰ ਮੋਦੀ ਜੀ ਅਤੇ ਭਾਜਪਾ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੇ।