ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ 'ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ 'ਚ ਟਿਕਟ ਨਹੀਂ ਲੈ ਸਕੇ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਰੇਲਵੇ ਦੇ ਇਸ ਨਵੇਂ ਕਾਨੂੰਨ ਮੁਤਾਬਕ ਤੁਹਾਡੀ ਟਿਕਟ ਵਾਲੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ ਤੇ ਜੁਰਮਾਨਾ ਵੀ ਨਹੀਂ ਦੇਣਾ ਪਵੇਗਾ।


ਰੇਲਵੇ ਸੂਤਰਾਂ ਮੁਤਾਬਕ ਟ੍ਰੇਨ 'ਚ ਟ੍ਰੇਨ 'ਚ ਚੜ੍ਹਦਿਆਂ ਸਾਰ ਹੀ ਤੁਹਾਨੂੰ ਟੀਟੀਈ ਨਾਲ ਸੰਪਰਕ ਕਰਨਾ ਪਵੇਗਾ। ਉਸ ਨੂੰ ਕਿਰਾਏ ਤੋਂ 10 ਰੁਪਏ ਜ਼ਿਆਦਾ ਦੇ ਕੇ ਟਿਕਟ ਲਿਆ ਜਾ ਸਕਦਾ ਹੈ। ਰੇਲਵੇ ਨੇ ਅਪ੍ਰੈਲ 'ਚ ਹੀ ਇਹ ਸ਼ੁਰੂ ਕਰ ਦਿੱਤਾ ਹੈ ਪਰ ਫਿਲਹਾਲ ਇਹ ਸਿਰਫ ਸੁਪਰਫਾਸਟ 'ਚ ਲਾਗੂ ਹੈ। ਭਵਿੱਖ 'ਚ ਇਸ ਨੂੰ ਦੇਸ਼ ਭਰ 'ਚ ਲਾਗੂ ਕੀਤਾ ਜਾਵੇਗਾ।

ਇਹ ਸੁਵਿਧਾ ਰੇਲਵੇ ਦੀ ਹੈਂਡ ਹੈਂਲਡ ਮਸ਼ੀਨ ਪੈਸੇਂਜਰ ਰਿਜ਼ਰਵੇਸ਼ਨ ਸਿਸਟਮ ਦੇ ਸਰਵਰ ਨਾਲ ਜੁੜੀ ਹੋਵੇਗੀ। ਜਿਵੇਂ ਹੀ ਸਵਾਰੀਆਂ ਟਿਕਟ ਮੰਗਣਗੀਆਂ ਮਸ਼ੀਨ 'ਚ ਨਾਂ ਪਾਉਂਦੇ ਹੀ ਟਿਕਟ ਬਣ ਜਾਵੇਗੀ। ਮਸ਼ੀਨ ਨਾਲ ਟ੍ਰੇਨ 'ਚ ਖਾਲੀ ਸੀਟਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸੁਵਿਧਾ ਉਸੇ ਵੇਲੇ ਮਿਲੇਗੀ ਜਦੋਂ ਸਵਾਰੀ ਖੁਦ ਟੀਟੀਈ ਤੋਂ ਟਿਕਟ ਮੰਗੇਗਾ ਨਹੀਂ ਤਾਂ ਉਸ ਨੂੰ ਜੁਰਮਾਨਾ ਦੇਣਾ ਪਵੇਗਾ ਜੇ ਟੀਟੀਈ ਨੇ ਟਿਕਟ ਪੁੱਛ ਲਈ।