ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਨੋਟ ਤਾਂ ਕਮਾ ਸਕਦੇ ਹੋ ਲੱਖਾਂ ਰੁਪਏ, ਜਾਣੋ ਕਿਵੇਂ?
ਕਈ ਲੋਕਾਂ ਨੂੰ ਪੁਰਾਣੇ ਨੋਟ ਤੇ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੁੰਦਾ ਹੈ। ਪੁਰਾਣੇ ਨੋਟ ਤੇ ਸਿੱਕਿਆਂ ਨੂੰ ਵੇਚ ਕੇ ਪੈਸਾ ਵੀ ਕਮਾਇਆ ਜਾ ਸਕਦਾ ਹੈ।
ਨਵੀਂ ਦਿੱਲੀ: ਕਈ ਲੋਕ ਬਿਨਾਂ ਕੁਝ ਕੀਤੇ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਚੰਗਾ ਮੌਕਾ ਹੈ। ਦਰਅਸਲ ਜੇਕਰ ਤੁਹਾਡੇ ਕੋਲ 10, 20, 50 ਜਾਂ 100 ਰੁਪਏ ਜਿਹੇ ਕੋਈ ਵੀ ਨੋਟ ਤੇ ਉਨ੍ਹਾਂ ਦਾ ਨੰਬਰ 786 ਹੋਵੇ ਤਾਂ ਤੁਸੀਂ ਘਰ ਬੈਠੇ ਹੀ ਪੈਸੇ ਕਮਾ ਸਕੋਗੇ।
ਦਰਅਸਲ ਅਜਿਹੇ ਨੋਟਾਂ ਨੂੰ ਵੇਚਣ ਲਈ ਕਈ ਵੈਬਸਾਈਟਸ ਮੌਜੂਦ ਹਨ। ਜਿੱਥੇ ਅਜਿਹੇ ਨੋਟ ਖਰੀਦੇ ਜਾਂਦੇ ਹਨ ਤੇ ਬਦਲੇ 'ਚ ਮੋਟੀ ਰਕਮ ਦਿੱਤੀ ਜਾਂਦੀ ਹੈ।
ਕਈ ਲੋਕ ਪੁਰਾਣੇ ਨੋਟ ਇਕੱਠੇ ਕਰਦੇ ਹਨ
ਕਈ ਲੋਕਾਂ ਨੂੰ ਪੁਰਾਣੇ ਨੋਟ ਤੇ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੁੰਦਾ ਹੈ। ਪੁਰਾਣੇ ਨੋਟ ਤੇ ਸਿੱਕਿਆਂ ਨੂੰ ਵੇਚ ਕੇ ਪੈਸਾ ਵੀ ਕਮਾਇਆ ਜਾ ਸਕਦਾ ਹੈ। ਜੇਕਰ ਤੁਸੀਂ ਵੀ 786 ਵਾਲਾ ਨੋਟ ਵੇਚਣਾ ਚਾਹੁੰਦੇ ਹੋ ਤਾਂ ਈ-ਬੇ (Ebay) ਵੈਬਸਾਈਟ 'ਤੇ ਜਾਕੇ ਸੇਲ ਕਰ ਸਕਦੇ ਹੋ। ਇਸ ਵੈਬਸਾਈਟ 'ਤੇ ਕਈ ਲੋਕ ਪੁਰਾਣੇ ਨੋਟ ਵੇਚਦੇ ਹਨ ਤੇ ਖਰੀਦਦੇ ਹਨ।
786 ਨੰਬਰ ਨੂੰ ਸ਼ੁੱਭ ਮੰਨਿਆ ਜਾਂਦਾ
ਬਹੁਤ ਸਾਰੇ ਲੋਕ ਕਿਸਮਤ 'ਚ ਵਿਸ਼ਵਾਸ ਕਰਦੇ ਹਨ। ਕਈ ਲੋਕ ਕਿਸੇ ਰੰਗ, ਨੰਬਰ, ਦਿਨ ਆਦਿ ਨੂੰ ਆਪਣੇ ਲਈ ਚੰਗਾ ਯਾਨੀ ਕਿਸਮਤ ਵਾਲਾ ਮੰਨਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਲੋਕ 786 ਨੰਬਰ ਨੂੰ ਸ਼ੁੱਭ, ਲੱਕੀ ਮੰਨਦੇ ਹਨ। ਅਜਿਹੇ ਲੋਕ 786 ਨੰਬਰ ਵਾਲੇ ਨੋਟਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਨ। 786 ਸੀਰੀਜ਼ ਦੇ ਨੋਟ ਤੁਸੀਂ Ebay 'ਤੇ ਵੇਚ ਸਕਦੇ ਹੋ। ਇਸ ਵੈਬਸਾਈਟ 'ਤੇ ਤੁਸੀਂ 786 ਨੰਬਰ ਵਾਲੇ 5, 10, 20, 50, 100, 200, 500, 2000 ਦੇ ਨੋਟ ਵੇਚ ਸਕਦੇ ਹੋ। ਤਹਾਨੂੰ ਅਜਿਹੇ ਨੋਟਾਂ ਦੀ ਤਸਵੀਰ ਖਿੱਚਣੀ ਪਵੇਗੀ ਤੇ ਵੈਬਸਾਈਟ 'ਤੇ ਜਾਕੇ ਪ੍ਰੋਫਾਇਲ ਬਣਾ ਕੇ ਇਸ ਨੂੰ ਪੋਸਟ ਕਰਨਾ ਹੋਵੇਗਾ। ਕੀਮਤ ਦੇ ਮੁਤਾਬਕ ਇੱਥੇ ਉਸ ਦੀ ਲਿਸਟਿੰਗ ਕਰਨੀ ਹੋਵੇਗੀ।
ਇਸ ਤਰ੍ਹਾਂ ਵੇਚ ਸਕਦੇ ਹੋ ਨੋਟ
ਪਹਿਲਾਂ www.ebay.com 'ਤੇ ਕਲਿੱਕ ਕਰਨਾ ਹੋਵੇਗਾ।
ਹੋਮਪੇਜ 'ਤੇ ਰਜਿਸਟਰ ਕਰਕੇ ਕਲਿੱਕ ਕਰੋ ਤੇ ਆਪਣੇ ਆਪ ਨੂੰ ਸੈਲਰ ਦੇ ਤੌਰ 'ਤੇ ਰਜਿਸਟਰ ਕਰੋ।
ਆਪਣੇ ਨੋਟ ਦੀ ਇਕ ਤਸਵੀਰ ਲਓ ਤੇ ਇਸ ਨੂੰ ਸਾਈਟ 'ਤੇ ਜਾਕੇ ਅਪਲੋਡ ਕਰ ਦਿਉ। Ebay ਤੁਹਾਡੇ ਐਡ ਨੂੰ ਉਨ੍ਹਾਂ ਲੋਕਾਂ ਨੂੰ ਦਿਖਾਵੇਗਾ ਜੋ ਪੁਰਾਣੇ ਨੋਟ ਤੇ ਸਿੱਕੇ ਖਰੀਦਣ ਲਈ ਪਲੇਟਫਾਰਮ ਦਾ ਉਪਯੋਗ ਕਰ ਰਹੇ ਹਨ।
ਨੋਟ ਖਰੀਦਣ 'ਚ ਜੋ ਲੋਕ ਦਿਲਚਸਪੀ ਰੱਖਦੇ ਹੋਣਗੇ ਉਹ ਤੁਹਾਡੀ ਐਡ ਦੇਖਣਗੇ ਤੇ ਤੁਹਾਡੇ ਨਾਲ ਸੰਪਰਕ ਕਰਨਗੇ। ਤੁਸੀਂ ਉਨ੍ਹਾਂ ਨਾਲ ਸੰਪਰਕ ਕਰਕੇ ਨੋਟ ਵੇਚ ਸਕਦੇ ਹੋ।
3 ਲੱਖ ਤਕ ਹੋਵੇਗੀ ਕਮਾਈ
Ebay ਵੈਬਸਾਈਟ ਤੇ ਗਿਣੋ ਚੁਣੇ ਨੋਟਾਂ ਦੀ ਬੋਲੀ ਲਾਈ ਜਾਂਦੀ ਹੈ। ਇਸ 'ਚ ਕਈ ਵੀ ਵਧ ਚੜ੍ਹ ਕੇ ਹਿੱਸਾ ਲੈ ਸਕਦਾ ਹੈ। ਤੁਸੀਂ ਆਪਣੇ 786 ਵਾਲੇ ਨੋਟ ਦੀ ਕੀਮਤ ਖੁਦ ਤੈਅ ਕਰ ਸਕਦੇ ਹੋ। ਇਸ ਵੈਬਸਾਈਟ 'ਤੇ ਇਸ ਤਰ੍ਹਾਂ ਦੇ ਨੋਟ ਦੀ ਕੀਮਤ ਤਿੰਨ ਲੱਖ ਰੁਪਏ ਤਕ ਲਾਈ ਗਈ ਹੈ।