Corona-Virus: ਕੋਰੋਨਾਵਾਇਰਸ ਦਾ ਕਹਿਰ ਵਧਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਟੀਕਾਕਰਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੋਰੋਨਾ ਵੈਕਸੀਨ ਲਗਵਾਉਣ ਦੌਰਾਨ ਲੋਕਾਂ ਵਿੱਚ ਸੈਲਫ਼ੀ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਪਾਉਣ ਦਾ ਕ੍ਰੇਜ਼ ਵਧਿਆ ਹੈ। ਜੇ ਤੁਸੀਂ ਵੀ ਵੈਕਸੀਨ ਲਗਵਾਉਣ ਵੇਲੇ ਫ਼ੋਟੋ ਕਲਿੱਕ ਕੀਤੀ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਤੁਸੀਂ ਘਰ ਬੈਠੇ 5,000 ਰੁਪਏ ਕਮਾ ਸਕਦੇ ਹੋ।

 

ਇਸ ਲਈ ਤੁਹਾਨੂੰ ਇੱਕ ਕੰਮ ਕਰਨਾ ਹੋਵੇਗਾ, ਜੋ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਦੀ ਤਸਵੀਰ ਇੱਕ ਵਧੀਆ ਟੈਗਲਾਈਨ ਨਾਲ ਇਸ ਥਾਂ ਸ਼ੇਅਰ ਕਰੇਗਾ, ਉਸ ਨੂੰ ਸਰਕਾਰ 5,000 ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਬਾਰੇ My Gov India ਦੇ ਆਫ਼ੀਸ਼ੀਅਲ ਟਵਿਟਰ ਅਕਾਊਂਟ ਉੱਤੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਟਵੀਟ ’ਚ ਕਿਹਾ ਗਿਆ ਹੈ ਕਿ ਜੇ ਤੁਸੀਂ ਵੈਕਸੀਨ ਲਗਵਾਈ ਹੈ, ਤਾਂ ਲੱਖਾਂ ਲੋਕਾਂ ਨੂੰ ਤੁਸੀਂ ਵੈਕਸੀਨ ਲਈ ਪ੍ਰੇਰਿਤ ਕਰ ਸਕਦੇ ਹੋ।

 








ਤੁਹਾਨੂੰ My Gov India ਵੱਲੋਂ ਦਿੱਤੇ ਲਿੰਕ ਉੱਤੇ ਇੱਕ ਦਿਲਚਸਪ ਟੈਗਲਾਈਨ ਨਾਲ ਆਪਣੀ ਟੀਕਾਕਰਣ ਵਾਲੀ ਤਸਵੀਰ ਸ਼ੇਅਰ ਕਰਨੀ ਹੋਵੇਗੀ। ਸਰਕਾਰ ਹਰ ਮਹੀਨੇ 10 ਸਿਲੈਕਟਡ ਟੈਗਲਾਈਨ ਵਾਲੇ ਯੂਜ਼ਰ ਨੂੰ 5,000 ਰੁਪਏ ਦੇਵੇਗੀ। ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਕੋਰੋਨਾ ਵੈਕਸੀਨ ਲਗਵਾਈ ਹੈ, ਤੇ ਫ਼ੋਟੋ ਖਿਚਵਾਈ ਹੈ, ਤਾਂ ਟੀਕਾਕਰਣ ਦੇ ਮਹੱਤਵ ਬਾਰੇ ਇੱਕ ਵਧੀਆ ਟੈਗਲਾਈਨ ਨਾਲ ਲਿੰਕ ਉੱਤੇ ਤਸਵੀਰ ਸ਼ੇਅਰ ਕਰੋ ਤੇ ਲੋਕਾਂ ਨੂੰ ਪ੍ਰੇਰਿਤ ਕਰੋ।

 

ਤੁਹਾਨੂੰ ਇਸ ਮੁਕਾਬਲੇ ’ਚ ਭਾਗ ਲੈਣ ਲਈ ਸਭ ਤੋਂ ਪਹਿਲਾਂ myGov.in ਉੱਤੇ ਜਾਣਾ ਹੋਵੇਗਾ। ਫਿਰ ਇੱਥੇ ‘ਲੌਗ ਇਨ ਟੂ ਪਾਰਟੀਸਿਪੇਟ’ ਉੱਤੇ ਕਲਿੱਕ ਕਰ ਕੇ ਤੁਹਾਨੂੰ ਰਜਿਸਟ੍ਰੇਸ਼ਨ ਵੇਰਵੇ ਭਰਨੇ ਹੋਣਗੇ। ਫਿਰ ਆਪਣੀ ਇੱਕ ਤਸਵੀਰ ਇੱਕ ਵਧੀਆ ਟੈਗਲਾਈਨ ਨਾਲ ਸ਼ੇਅਰ ਕਰਨੀ ਹੋਵੇਗੀ। ਦੱਸ ਦੇਈਏ ਕਿ ਇਸ ਵੇਲੇ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨਾਗਰਿਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ।