ਡੀਏਪੀ ਦਾ ਪੂਰਾ ਨਾਂ ਡਾਇਓਮੋਨੀਅਮ ਫਾਸਫੇਟ ਹੁੰਦਾ ਹੈ। ਇਸ ਰਸਾਇਣ ‘ਚ ਅੱਧੇ ਤੋਂ ਜ਼ਿਆਦਾ ਮਾਤਰਾ ‘ਚ ਫਾਸਫੋਰਸ ਹੁੰਦਾ ਹੈ। ਇਸ ਦਾ ਕੁਝ ਹਿੱਸਾ ਪਾਣੀ ‘ਚ ਘੁਲ ਜਾਂਦਾ ਹੈ ਜਦਕਿ ਕੁਝ ਹਿੱਸਾ ਮਿੱਟੀ ‘ਚ ਮਿਲ ਜਾਂਦਾ ਹੈ। ਇਹ ਜ਼ਮੀਨ ਦੀ ਉਤਪਾਦਨ ਸ਼ਕਤੀ ਵਧਾਉਣ ਦੇ ਨਾਲ-ਨਾਲ ਉਸ ਨੂੰ ਭੁਰਭੁਰਾ ਵੀ ਬਣਾਉਂਦੀ ਹੈ ਜੋ ਜੜਾਂ ਨੂੰ ਫੈਲਣ ‘ਚ ਮਦਦ ਕਰਦਾ ਹੈ। ਜਦੋਂ ਫਸਲ ਦੀ ਜੜ੍ਹ ਮਜਬੂਤ ਹੁੰਦੀ ਹੈ ਤਾਂ ਫਸਲਾਂ ‘ਚ ਜ਼ਿਆਦਾ ਫਲ ਲੱਗਦਾ ਹੈ।
ਉਧਰ, ਐਨਪੀਕੇ ਰਸਾਇਣ ‘ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਮਿਲਿਆ ਹੁੰਦਾ ਹੈ। ਇਸ ਦਾ ਕੰਮ ਬੂਟੇ ਦੀ ਡੰਡਲ ਤੇ ਫਲਾਂ ਨੂੰ ਮਜਬੂਤ ਕਰਨਾ ਹੁੰਦਾ ਹੈ। ਇਸ ਦੇ ਇਸਤੇਮਾਲ ਦੇ ਨਾਲ ਫਲਾਂ ‘ਚ ਡਿੱਗਣ ਦੀ ਗਿਣਤੀ ਘਟ ਜਾਂਦੀ ਹੈ। ਦੋਵੇਂ ਰਸਾਇਣ ਦਾਣੇਦਾਰ ਹੁੰਦੇ ਹਨ। ਇਸ ਕਾਰਨ ਇਸ ਦਾ ਇਸਤੇਮਾਲ ਫਸਲਾਂ ਦੀ ਬਿਜਾਈ ਸਮੇਂ ਕੀਤਾ ਜਾਂਦਾ ਹੈ। ਇਸ ਕਰਕੇ ਬੂਟਿਆਂ ਦੀ ਟਾਹਣੀ ਮਜਬੂਤ ਹੋਵੇ ਤੇ ਜੜ੍ਹਾਂ ਜ਼ਮੀਨ ‘ਚ ਜ਼ਿਆਦਾ ਤੋਂ ਜ਼ਿਆਦਾ ਫੈਲ ਸਕਣ।