ਪੜਚੋਲ ਕਰੋ
Advertisement
ਹੁਣ ਚੱਕਰਵਾਤੀ ਤੂਫ਼ਾਨ ‘ਸਾਗਰ’ ਦਾ ਖਤਰਾ
ਨਵੀਂ ਦਿੱਲੀ: ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ‘ਸਾਗਰ’ ਸਬੰਧੀ ਤਾਮਿਲਨਾਡੂ, ਕੇਰਲ, ਕਰਨਾਟਕ, ਗੋਆ, ਮਹਾਂਰਾਸ਼ਟਰ ਤੇ ਲਕਸ਼ਦੀਪ ਨੂੰ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ਯਮਨ ਦੇ ਅਦਨ ਸ਼ਹਿਰ ਤੋਂ ਕਰੀਬ 390 ਕਿਲੋਮੀਟਰ ਦੱਖਣ-ਪੂਰਬ ਤੇ ਸੋਕੋਤਰਾ ਦੀਪ ਸਮੂਹ ਤੋਂ 560 ਕਿਲੋਮੀਟਰ ਪੱਛਮੀ-ਉੱਤਰ ਪੱਛਮ ਵਿੱਚ ਅਦਨ ਦੀ ਖਾੜੀ ’ਚੇ ਕੇਂਦਰਤ ਹੈ।
ਮੌਸਮ ਵਿਭਾਗ ਦੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਵਿੱਚ ਇਸ ਦੇ ਥੋੜਾ ਮਜ਼ਬੂਤ ਹੋਣ ਤੇ ਇਰ ਪੱਛਮੀ-ਦੱਖਣ ਪੱਛਮ ਵੱਲ ਵਧਣ ਦਾ ਸੰਭਾਵਨਾ ਹੈ। ਅਡਵਾਇਜ਼ਰੀ ਵਿੱਚ ਮਛਵਾਰਿਆਂ ਨੂੰ ਵੀ ਅਗਲੇ 48 ਘੰਟਿਆਂ ਦੌਰਾਨ ਅਦਨ ਦੀ ਖਾੜੀ ਤੇ ਪੱਛਮੀ ਮੱਧ ਤੇ ਦੱਖਣ-ਪੱਛਮੀ ਅਰਬ ਸਾਗਰ ਦੇ ਨੇੜਲੇ ਖੇਤਰਾਂ ਵਿੱਚ ਨਾ ਜਾਣ ਲਈ ਕਿਹਾ ਗਿਆ ਹੈ।
70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਚੱਲ ਰਹੀਆਂ ਤੂਫ਼ਾਨੀ ਹਵਾਵਾਂ 90 ਕਿਲੋਮੀਟਰ ਪ੍ਰਤੀ ਘੰਟੇ ਦਾ ਰਫ਼ਤਾਰ ਨਾਲ ਪਹੁੰਚ ਰਹੀਆਂ ਹਨ। ਅਗਲੇ 24 ਘੰਟਿਆਂ ਦਰਮਿਆਨ ਅਦਨ ਦੀ ਖਾੜੀ ਤੇ ਪੱਛਮੀ ਮੱਧ ਤੇ ਦੱਖਣ ਪੱਛਮੀ ਅਰਬ ਸਾਗਰ ਦੇ ਨੇੜਲੇ ਖੇਤਰ ਇਸ ਦੀ ਚਪੇਟ ਵਿੱਚ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਹੌਲ਼ੀ-ਹੌਲ਼ੀ ਕਮਜ਼ੋਰ ਹੋ ਜਾਵੇਗਾ।
ਉੱਤਰ ਭਾਰ ਵਿੱਚ ਵੀ ਤੇਜ਼ ਹਨ੍ਹੇਰੀ ਦਾ ਅਲਰਟਬੀਤੀ ਰਾਤ ਦਿੱਲੀ ਐਨਸੀਆਰ ਵਿੱਚ ਫਿਰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਮੌਸਮ ਵਿਭਾਗ ਨੇ ਦਿੱਲੀ, ਯੂਪੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਸਣੇ 20 ਸੂਬਿਆਂ ਵਿੱਚ ਦੋ ਦਿਨਾਂ ਤਕ ਹਨ੍ਹੇਰੀ ਦਾ ਅਲਰਟ ਜਾਰੀ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement