ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਧਰਨੇ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 15 ਦੇ ਕਰੀਬ ਕਿਸਾਨ ਜੱਥੇਬੰਦੀਆਂ ਦੀ ਇੱਕ ਬੈਠਕ ਅੱਜ ਸ਼ਾਮ 7 ਵਜੇ ਬੁਲਾਈ ਹੈ। ਇਹ ਬੈਠਕ ਕੱਲ੍ਹ ਹੋਣ ਵਾਲੀ ਕੇਂਦਰ ਨਾਲ ਕਿਸਾਨਾਂ ਦੀ 6ਵੇਂ ਗੇੜ੍ਹ ਦੀ ਮੀਟਿੰਗ ਤੋਂ ਪਹਿਲਾਂ ਬੁਲਾਈ ਗਈ ਹੈ।ਹੁਣ ਵੇਖਣਾ ਇਹ ਹੋਏਗਾ ਕਿ ਇਸ ਮੀਟਿੰਗ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਮੁਤਾਬਿਕ 13-14 ਨੁਮਾਇੰਦੇ ਅਮਿਤ ਸ਼ਾਹ ਨੂੰ ਅੱਜ ਸ਼ਾਮ 7 ਵਜੇ ਮਿਲਣਗੇ। ਦੱਸਿਆ ਗਿਆ ਕਿ ਟਿਕੈਤ ਨੇ ਗਾਜ਼ੀਪੁਰ ਸਰਹੱਦ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਉਹ ਹੋਰ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨ ਲਈ ਸਿੰਘੂ ਬਾਰਡਰ ਲਈ ਰਵਾਨਾ ਹੋ ਗਏ ਹਨ।